ਜਿੰਮ ਤੋਂ ਬਾਹਰ ਆ ਰਹੀ ਸੀ ਸਾਰਾ ਅਲੀ ਖ਼ਾਨ, ਧੋਖੇ ਨਾਲ ਅਨਜਾਣ ਸ਼ਖਸ ਨੇ ਕੀਤੀ ਗੰਦੀ ਹਰਕਤ, ਵੀਡੀਓ ਵਾਇਰਲ
Rupinder Kaler
January 10th 2020 03:26 PM
ਸਾਰਾ ਅਲੀ ਖ਼ਾਨ ਆਪਣੇ ਪ੍ਰਸ਼ੰਸਕਾਂ ਤੇ ਮੀਡੀਆ ਨਾਲ ਹਮੇਸ਼ਾ ਚੰਗੀ ਤਰ੍ਹਾਂ ਪੇਸ਼ ਆਉਂਦੀ ਹੈ । ਉਹ ਅਕਸਰ ਫੋਟੋਗ੍ਰਾਫਰਾਂ ਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਨਮਸਤੇ ਕਰਦੀ ਹੈ, ਤੇ ਫੋਟੋਆਂ ਕਲਿੱਕ ਕਰਵਾਉਂਦੀ ਹੈ । ਸਾਰਾ ਲੋਕਾਂ ਨਾਲ ਵੀ ਬੇਹੱਦ ਪ੍ਰੇਮ ਨਾਲ ਮਿਲਦੀ ਹੈ, ਇਸ ਕਰਕੇ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਕਾਫੀ ਵਾਇਰਲ ਹੁੰਦੀਆਂ ਹਨ । ਪਰ ਇਸ ਸਭ ਦੇ ਚਲਦੇ ਇੱਕ ਸ਼ਖਸ ਨੇ ਅਜਿਹੀ ਹਰਕਤ ਕੀਤੀ ਹੈ, ਜਿਸ ਨਾਲ ਸਾਰਾ ਦੀ ਇਹ ਆਦਤ ਬਦਲ ਸਕਦੀ ਹੈ ।