ਜਿੰਮ ਤੋਂ ਬਾਹਰ ਆ ਰਹੀ ਸੀ ਸਾਰਾ ਅਲੀ ਖ਼ਾਨ, ਧੋਖੇ ਨਾਲ ਅਨਜਾਣ ਸ਼ਖਸ ਨੇ ਕੀਤੀ ਗੰਦੀ ਹਰਕਤ, ਵੀਡੀਓ ਵਾਇਰਲ

written by Rupinder Kaler | January 10, 2020

ਸਾਰਾ ਅਲੀ ਖ਼ਾਨ ਆਪਣੇ ਪ੍ਰਸ਼ੰਸਕਾਂ ਤੇ ਮੀਡੀਆ ਨਾਲ ਹਮੇਸ਼ਾ ਚੰਗੀ ਤਰ੍ਹਾਂ ਪੇਸ਼ ਆਉਂਦੀ ਹੈ । ਉਹ ਅਕਸਰ ਫੋਟੋਗ੍ਰਾਫਰਾਂ ਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਨਮਸਤੇ ਕਰਦੀ ਹੈ, ਤੇ ਫੋਟੋਆਂ ਕਲਿੱਕ ਕਰਵਾਉਂਦੀ ਹੈ । ਸਾਰਾ ਲੋਕਾਂ ਨਾਲ ਵੀ ਬੇਹੱਦ ਪ੍ਰੇਮ ਨਾਲ ਮਿਲਦੀ ਹੈ, ਇਸ ਕਰਕੇ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਕਾਫੀ ਵਾਇਰਲ ਹੁੰਦੀਆਂ ਹਨ । ਪਰ ਇਸ ਸਭ ਦੇ ਚਲਦੇ ਇੱਕ ਸ਼ਖਸ ਨੇ ਅਜਿਹੀ ਹਰਕਤ ਕੀਤੀ ਹੈ, ਜਿਸ ਨਾਲ ਸਾਰਾ ਦੀ ਇਹ ਆਦਤ ਬਦਲ ਸਕਦੀ ਹੈ । https://www.instagram.com/p/B7EJDbBpPHw/ ਇਸ ਸਭ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ । ਦਰਅਸਲ ਸਾਰਾ ਆਪਣੇ ਜਿੰਮ ਤੋਂ ਬਾਹਰ ਆ ਰਹੀ ਸੀ ਇਸੇ ਦੌਰਾਨ ਕੁਝ ਫੋਟੋਗ੍ਰਾਫਰਾਂ ਨੇ ਉਸ ਨੂੰ ਫੋਟੋ ਕਲਿੱਕ ਕਰਵਾਉਣ ਲਈ ਕਿਹਾ ਤੇ ਉਸ ਨੇ ਰੁਕ ਕੇ ਫੋਟੋਆਂ ਖਿਚਵਾਉਣੀਆਂ ਸ਼ੁਰੂ ਕਰ ਦਿੱਤੀਆਂ । ਇਸ ਦੌਰਾਨ ਸਾਰਾ ਦੇ ਕੁਝ ਪ੍ਰਸ਼ੰਸਕ ਵੀ ਇੱਕਠੇ ਹੋ ਗਏ । https://www.instagram.com/p/B7FePpaJszG/ ਇਹਨਾਂ ਪ੍ਰਸ਼ੰਸਕਾਂ ਵਿੱਚੋਂ ਇੱਕ ਸ਼ਖਸ ਸਾਰਾ ਨੂੰ ਹੱਥ ਮਿਲਾਉਣ ਲਈ ਕਹਿੰਦਾ ਹੈ । ਸਾਰਾ ਆਪਣੀ ਆਦਤ ਮੁਤਾਬਿਕ ਉਸ ਵੱਲ ਹੱਥ ਵਧਾਉਂਦੀ ਹੈ । ਇਹ ਸ਼ਖਸ ਮੌਕਾ ਪਾਉਂਦੇ ਹੀ ਸਾਰਾ ਦੇ ਹੱਥ ’ਤੇ ਕਿੱਸ ਕਰ ਦਿੰਦਾ ਹੈ । https://www.instagram.com/p/B7IPS8IJVoq/ ਸਾਰਾ ਇਹ ਸਭ ਦੇਖ ਕੇ ਹੱਕੀ ਬੱਕੀ ਰਹਿ ਜਾਂਦੀ ਹੈ । ਇਹ ਸਭ ਦੇਖ ਕੇ ਸਾਰਾ ਇਹ ਸਮਝ ਨਹੀਂ ਪਾਊਂਦੀ ਕਿ ਉਹ ਕੀ ਕਰੇ । ਇਸੇ ਦੌਰਾਨ ਸਾਰਾ ਦੇ ਸਕਿਓਰਿਟੀ ਆਉਂਦੀ ਹੈ ਤੇ ਉਸ ਸ਼ਖਸ ਨੂੰ ਦੂਰ ਭਜਾ ਦਿੰਦੀ ਹੈ । https://www.instagram.com/p/B7F4bX-Hw8s/?utm_source=ig_embed

0 Comments
0

You may also like