ਸਾਰਾ ਗੁਰਪਾਲ ਆਪਣੇ ਨਵੇਂ ਗੀਤ 'ਜੁੱਤੀ' ਨਾਲ ਸਰੋਤਿਆਂ ਨਾਲ ਜਲਦ ਹੋਣਗੇ ਰੁਬਰੂ

By  Shaminder September 13th 2019 11:02 AM

ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟਰ ਸਾਂਝਾ ਕੀਤਾ ਹੈ ।ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਸਾਰਾ ਗੁਰਪਾਲ ਨੇ ਲਿਖਿਆ ਕਿ "ਇਹ ਗੀਤ ਮੇਰੇ ਲਈ ਬਹੁਤ ਹੀ ਸਪੈਸ਼ਲ ਹੈ।ਇਹ ਗਾਣਾ ਜਿੰਨਾ ਸੋਹਾਣਾ ਇਹ ਓਨੀ ਹੀ ਸੋਹਣੀ ਵੀਡੀਓ ਆ….ਉਮੀਦ ਕਰਦੀ ਆਂ ਕਿ ਤੁਹਾਨੂੰ ਵੀ ਵਧੀਆ ਲੱਗੂ!ਇੱਕ ਵਾਰ ਫੇਰ ਕੁੜੀਆਂ ਵਾਸਤੇ ਇੱਕ ਗਾਣਾ"।ਇਸ ਗੀਤ ਨੂੰ ਸਾਰਾ ਗੁਰਪਾਲ ਜਿੱਥੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਨਗੇ ।ਉੱਥੇ ਹੀ ਗੀਤ ਦੇ ਬੋਲ ਅਤੇ ਕੰਪੋਜ਼ਿੰਗ ਕੀਤੀ ਹੈ ਜੋਬਨ ਚੀਮਾ ਨੇ ਅਤੇ ਮਿਊਜ਼ਿਕ ਦਿੱਤਾ ਹੈ ਸਟਾਰ ਬੁਆਏ ਨੇ ।

ਹੋਰ ਵੇਖੋ:ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਨੇ ਖਰੀਦੀ ਨਵੀਂ ਕਾਰ,ਪ੍ਰਮਾਤਮਾ ਦਾ ਕੁਝ ਇਸ ਤਰ੍ਹਾਂ ਕੀਤਾ ਸ਼ੁਕਰੀਆ

https://www.instagram.com/p/B2TgYDehJOD/

ਸਾਰਾ ਗੁਰਪਾਲ ਦਾ ਇਹ ਗੀਤ ਜਲਦ ਹੀ ਸਰੋਤਿਆਂ ਦੇ ਰੁਬਰੂ ਹੋਵੇਗਾ । ਸਾਰਾ ਗੁਰਪਾਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ । ਇਸ ਤੋਂ ਇਲਾਵਾ ਫ਼ਿਲਮ ਗੁਰਮੁਖ 'ਚ ਵੀ ਨਜ਼ਰ ਆਉਣਗੇ ।

https://www.instagram.com/p/B2UGDkvh57O/

ਹਾਲ ਹੀ 'ਚ ਉਨ੍ਹਾਂ ਨੇ ਮਿਸਟਰ ਪੰਜਾਬ 2019 'ਚ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ਸੀ ਅਤੇ ਉਨ੍ਹਾਂ ਦੀ ਪਰਫਾਰਮੈਂਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

 

Related Post