ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਨੇ ਖਰੀਦੀ ਨਵੀਂ ਕਾਰ,ਪ੍ਰਮਾਤਮਾ ਦਾ ਕੁਝ ਇਸ ਤਰ੍ਹਾਂ ਕੀਤਾ ਸ਼ੁਕਰੀਆ 

Written by  Shaminder   |  August 19th 2019 10:07 AM  |  Updated: August 19th 2019 10:07 AM

ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਨੇ ਖਰੀਦੀ ਨਵੀਂ ਕਾਰ,ਪ੍ਰਮਾਤਮਾ ਦਾ ਕੁਝ ਇਸ ਤਰ੍ਹਾਂ ਕੀਤਾ ਸ਼ੁਕਰੀਆ 

ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਨੇ ਨਵੀਂ ਕਾਰ ਖਰੀਦੀ ਹੈ ।ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ "ਸ਼ੁਕਰ ਹੈ ਪ੍ਰਮਾਤਮਾ ਦਾ ਹਰ ਉਸ ਸਿੰਗਲ ਚੀਜ਼ ਵਾਸਤੇ ਜੋ ਉਸ ਨੇ ਮੈਨੂੰ ਦਿੱਤੀ।ਮੈਂ ਬਹੁਤ ਹੀ ਭਾਵੁਕ ਹਾਂ ਇਨ੍ਹਾਂ ਪਲਾਂ ਦੌਰਾਨ ਅਤੇ ਮੈਂ ਪ੍ਰਮਾਤਮਾ ਵੱਲੋਂ  ਇਸ ਦਾਤ ਦੀ ਸ਼ਬਦਾਂ 'ਚ ਖੁਸ਼ੀ ਬਿਆਨ ਨਹੀਂ ਕਰ ਸਕਦੀ।

ਹੋਰ ਵੇਖੋ :Search ਸਾਰਾ ਗੁਰਪਾਲ ਸਾਰਾ ਗੁਰਪਾਲ ਨੇ ਇਸ ਲਈ ਨਹੀਂ ਕੀਤਾ ਫ਼ਿਲਮ ‘ਹੇਟ ਸਟੋਰੀ-4’ ਵਿੱਚ ਕੰਮ !

https://www.instagram.com/p/B1TPyiWBjZe/

ਸੁਣਿਆ ਸੀ ਡ੍ਰੀਮ ਪੂਰੇ ਹੁੰਦੇ ਆ ਅੱਜ ਇੱਕ ਹੋਰ ਸੁਫ਼ਨਾ ਪੂਰਾ ਹੋ ਗਿਆ ਸ਼ੁਕਰ ਆ ਵਾਹਿਗੁਰੂ"। ਦੱਸ ਦਈਏ ਕਿ ਸਾਰਾ ਗੁਰਪਾਲ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਨੇ ਭਾਵੇਂ ਉਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਹੋਣ ਜਾਂ ਫਿਰ ਪ੍ਰੋਫੈਸ਼ਨ ਬਾਰੇ।

https://www.instagram.com/p/B1S8fV6hMKW/

ਦੱਸ ਦਈਏ ਕਿ ਸਾਰਾ ਗੁਰਪਾਲ ਪੰਜਾਬੀ ਗੀਤਾਂ 'ਚ ਮਾਡਲ ਦੇ ਤੌਰ 'ਤੇ ਕੰਮ ਕਰਦੇ ਹੀ ਹਨ ਇਸ ਦੇ ਨਾਲ ਹੀ ਉਹ ਇੱਕ ਵਧੀਆ ਗਾਇਕ ਵੀ ਹਨ ਅਤੇ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਹਨ ।ਹੁਣ ਉਹ ਗੁਰਮੁਖ ਫ਼ਿਲਮ ਨਾਲ ਜਲਦ ਹੀ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰੀ ਲਵਾਉਣ ਜਾ ਰਹੇ ਨੇ ।

https://www.instagram.com/p/B1L87dbhoku/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network