ਬੁਡਾਪੇਸਟ ‘ਚ ਛੁੱਟੀਆਂ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ ਸਾਰਾ ਗੁਰਪਾਲ
Lajwinder kaur
October 10th 2019 04:11 PM --
Updated:
October 10th 2019 04:12 PM
ਪੰਜਾਬੀ ਗਾਇਕਾ ਤੇ ਅਦਾਕਾਰਾ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਬੁਡਾਪੇਸਟ ਦੀਆਂ ਸੜਕਾਂ ਉੱਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਬੁਡਾਪੇਸਟ ਮਸ਼ਹੂਰ ਸੈਰ-ਸਪਾਟੇ ਵਾਲਾ ਸਥਾਨ ਹੈ ਜੋ ਕਿ ਹੰਗਰੀ ਦੀ ਰਾਜਧਾਨੀ ਹੈ। ਪ੍ਰਾਚੀਨ ਇਤਿਹਾਸ ਸ਼ਹਿਰ ਦੀਆਂ ਸੜਕਾਂ ਘੁੰਮਣ ਲਈ ਬਹੁਤ ਹੀ ਮਸ਼ਹੂਰ ਹਨ।
View this post on Instagram
ਹੋਰ ਵੇਖੋ:ਮਹਿਤਾਬ ਵਿਰਕ ‘ਨੀ ਮੈਂ ਸੱਸ ਕੁੱਟਣੀ’ ਫ਼ਿਲਮ ਦੇ ਨਾਲ ਕਰਨ ਜਾ ਰਹੇ ਨੇ ਅਦਾਕਾਰੀ ‘ਚ ਆਪਣਾ ਡੈਬਿਊ
ਸਾਰਾ ਗੁਰਪਾਲ ਜਿਨ੍ਹਾਂ ਨੇ ਕਾਈ ਨਾਮੀ ਗਾਇਕਾਂ ਦੇ ਗੀਤਾਂ ‘ਚ ਬਤੌਰ ਅਦਾਕਾਰਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ਦੇ ਨਾਲ ‘ਅੱਤ ਲੱਗਦੀ’ , ‘ਪਿਆਰ ਕਰਦੇ ਹਾਂ’ , ‘ਜੁੱਤੀ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਜੇ ਗੱਲ ਕਰੀਏ ਸਾਰਾ ਗੁਰਪਾਲ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ‘ਗੁਰਮੁਖ’ ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।