ਸਾਰਾ ਗੁਰਪਾਲ ਨੇ ਪੰਜਾਬੀ ਗੀਤ ਉੱਤੇ ਬਣਾਇਆ ਵੀਡੀਓ, ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ

By  Lajwinder kaur November 13th 2020 01:00 PM -- Updated: November 13th 2020 01:01 PM

ਪੰਜਾਬੀ ਐਕਟਰੈੱਸ ਸਾਰਾ ਗੁਰਪਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਮਸਤੀ ਵਾਲੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਉਨ੍ਹਾਂ ਨੇ ਹਾਲ ਹੀ ‘ਚ ਆਪਣਾ ਇੱਕ ਹੋਰ ਨਵਾਂ ਵੀਡੀਓ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ ।

inside pic of sara gurpal instagram ਹੋਰ ਪੜ੍ਹੋ : ਨੀਰੂ ਬਾਜਵਾ ਨੇ ‘ਅੰਗਰੇਜ਼ੀ ਬੀਟ’ ਸੌਂਗ ਉੱਤੇ ਬਣਾਇਆ ਜ਼ਬਰਦਸਤ ਡਾਂਸ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਇਸ ਵੀਡੀਓ ਚ ਉਹ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਦੇ ਗੀਤ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਉਨ੍ਹਾਂ ਦੀ ਦਿਲਕਸ਼ ਅਦਾਵਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ । ਇਸ ਵੀਡੀਓ ਉੱਤੇ ਵੱਡੀ ਗਿਣਤੀ ‘ਚ ਲਾਇਕਸ ਆ ਚੁੱਕੇ ਨੇ ।

sara gurpal inside pic

ਜੇ ਗੱਲ ਕਰੀਏ ਸਾਰਾ ਗੁਰਪਾਲ ਦੇ ਵਰਕ ਫਰੰਟ ਦੀ ਤਾਂ ਉਹ ਕਈ ਨਾਮੀ ਸਿੰਗਰਾਂ ਦੇ ਗਾਣਿਆਂ ਚ ਅਦਾਕਾਰੀ ਦੇ ਜਲਵੇ ਬਿਖਰੇ ਚੁੱਕੀ ਹੈ । ਅਦਾਕਾਰਾ ਹੋਣ ਦੇ ਨਾਲ ਉਹ ਚੰਗੀ ਗਾਇਕਾ ਵੀ ਹੈ, ਜਿਸ ਕਰਕੇ ਉਹ ਆਪਣੇ ਗੀਤਾਂ ਦੇ ਲਈ ਵਾਹ ਵਾਹੀ ਖੱਟ ਚੁੱਕੀ ਹੈ । ਹਾਲ ਹੀ ‘ਚ ਉਹ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 14 ‘ਚ ਨਜ਼ਰ ਆਈ ਸੀ ।

sara gurpal pic

View this post on Instagram

 

A post shared by Sara Gurpal (@saragurpals)

Related Post