ਸਰਦਾਰ ਸੋਹੀ ਫ਼ਿਲਮ ‘ਗੁਰਮੁਖ’ ਦੀ ਸ਼ੂਟਿੰਗ ਲਈ ਕਰ ਰਹੇ ਨੇ ਬੱਸੀ ਪਠਾਣਾਂ ਦੀਆਂ ਤੰਗ ਗਲੀਆਂ ‘ਚ ਸਫ਼ਰ

By  Lajwinder kaur May 30th 2019 11:14 AM -- Updated: May 30th 2019 11:18 AM

ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਸਰਦਾਰ ਸੋਹੀ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣਾਈ ਹੈ। ਉਨ੍ਹਾਂ ਨੂੰ ਕੈਰੀ ਆਨ ਜੱਟਾ, ਦਿ ਲੈਜੇਂਡ ਆਫ਼ ਭਗਤ ਸਿੰਘ ਤੇ ਅੰਗ੍ਰੇਜ਼ ਵਰਗੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਹਮੇਸ਼ਾ ਭਰਵਾਂ ਹੁੰਗਾਰਾ ਮਿਲਦਾ ਹੈ। ਇਸ ਵਾਰ ਉਹ ਪੰਜਾਬੀ ਫ਼ਿਲਮ ਗੁਰਮੁਖ 'ਚ ਨਜ਼ਰ ਆਉਣਗੇ। ਜਿਸਦੇ ਚੱਲਦੇ ਉਹ ਏਨੀਂ ਦਿਨੀਂ ਫ਼ਿਲਮ ਦੀ ਸ਼ੂਟਿੰਗ ‘ਚ ਮਸ਼ਰੂਫ ਚੱਲ ਰਹੇ ਹਨ। ਸੋਹੀ ਸਾਹਿਬ ਨੇ ਆਪਣੇ ਸ਼ੋਸ਼ਲ ਮੀਡੀਆ ਉੱਤੇ ਪੋਟਸ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘Film GURMUKH di shooting lai auto rickshaw ch jana piya,car Bassi Pathana deean tang galian nai ja rahi cee..enjoy kita..’

View this post on Instagram

 

Film GURMUKH di shooting lai auto rickshaw ch jana piya,car Bassi Pathana deean tang galian nai ja rahi cee..enjoy kita..

A post shared by Sardar sohi (@sohi_sardar) on May 29, 2019 at 10:35am PDT

ਹੋਰ ਵੇਖੋ:ਸਿੱਧੂ ਮੂਸੇਵਾਲਾ ਤੇ ਆਰ ਨੇਤ ਦੇ ਨਵੇਂ ਗਾਣੇ ‘POISON’ ਦਾ ਪੋਸਟਰ ਆਇਆ ਸਾਹਮਣੇ

ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਫ਼ਿਲਮ ਗੁਰਮੁਖ ਦੀ ਸ਼ੂਟਿੰਗ ਲਈ ਆਟੋਰਿਕਸ਼ਾ ‘ਚ ਜਾਣਾ ਪਿਆ ਕਿਉਂਕਿ ਬੱਸੀ ਪਠਾਣਾਂ ਦੀਆਂ ਗਲੀਆਂ ਤੰਗ ਨੇ ਕਾਰ ਲੰਘ ਨਹੀਂ ਸਕਦੀ। ਪਰ ਉਹ ਇਨ੍ਹਾਂ ਤੰਗ ਗਲੀਆਂ ‘ਚ ਆਟੋ ਰਿਕਸ਼ੇ ਦੇ ਸਫ਼ਰ ਦਾ ਅਨੰਦ ਮਾਣ ਰਹੇ ਨੇ।

View this post on Instagram

 

Me &,Gurleen Chopra on the set of film GURMUKH produced by Rana Ahluwalia ,written and directed by Pali Bhupinder.

A post shared by Sardar sohi (@sohi_sardar) on May 26, 2019 at 5:35am PDT

ਜੇ ਗੱਲ ਕਰੀਏ ਫ਼ਿਲਮ ਗੁਰਮੁਖ ਦੀ ਤਾਂ ਇਹ ਫ਼ਿਲਮ ਕਮੇਡੀ ਤੋਂ ਹੱਟ ਕੇ ਵੱਖਰੇ ਵਿਸ਼ੇ ਉੱਤੇ ਬਣਾਈ ਜਾ ਰਹੀ ਹੈ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਸਾਰਾ ਗੁਰਪਾਲ ਤੇ ਕੁਲਜਿੰਦਰ ਸਿੱਧੂ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਪਾਲੀ ਭੁਪਿੰਦਰ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਕਹਾਣੀ ਵੀ ਖੁਦ ਉਨ੍ਹਾਂ ਨੇ ਹੀ ਲਿਖੀ ਹੈ।

Related Post