ਇੱਕ ਗਾਇਕ ਛੇ ਅਵਾਜ਼ਾਂ ,ਇਸ ਫਨ 'ਚ ਵੀ ਮਾਹਿਰ ਹਨ ਸਰਦੂਲ ਸਿਕੰਦਰ ,ਵੇਖੋ ਵੀਡਿਓ  

By  Shaminder February 2nd 2019 02:19 PM

ਸਰਦੂਲ ਸਿਕੰਦਰ ਇੱਕ ਅਜਿਹੇ ਫਨਕਾਰ ਹਨ ਜਿਨ੍ਹਾਂ ਨੇ ਕਈ ਹਿੱਟ ਗੀਤ ਆਪਣੇ ਸੰਗੀਤਕ ਸਫਰ ਦੌਰਾਨ ਗਾਏ ਹਨ । ਸਰਦੂਲ ਸਿਕੰਦਰ ਦੇ ਨਾਲ ਨਾਲ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦੇ ਇਸ ਸੰਗੀਤਕ ਸਫਰ 'ਚ ਵੱਡਾ ਯੋਗਦਾਨ ਪਾਇਆ ਹੈ ।

ਹੋਰ ਵੇਖੋ :ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਇਸ ਤਰ੍ਹਾਂ ਹੋਈ ਸੀ ਕੁਲਵਿੰਦਰ ਬਿੱਲਾ ਦੀ ਐਂਟਰੀ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ

sardool-sikander- sardool-sikander-

ਦੋਨਾਂ ਨੇ ਤਕਰੀਬਨ ਇੱਕਠਿਆਂ ਹੀ ਗਾਇਕੀ ਦੇ ਇਸ ਪਿੜ 'ਚ ਆਪਣੀ ਮੌਜੂਦਗੀ ਦਰਜ ਕਰਵਾਈ ਸੀ ।ਅੱਸੀ ਦੇ ਦਹਾਕੇ 'ਚ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਸਰਦੂਲ ਸਿਕੰਦਰ ਨੇ ਆਪਣੇ ਹਿੱਟ ਗੀਤ 'ਆ ਗਈ ਰੋਡਵੇਜ਼ ਦੀ ਲਾਰੀ' ਦੇ ਨਾਲ ਹੀ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਹੋਰ ਵੇਖੋ :ਗਾਉੇਣ ਦੇ ਨਾਲ-ਨਾਲ ਕੁਕਿੰਗ ਦਾ ਵੀ ਸ਼ੌਕ ਰੱਖਦੇ ਨੇ ਸ਼ੈਰੀ ਮਾਨ, ਵੇਖੋ ਵੀਡਿਓ

https://www.youtube.com/watch?v=MlUcx2a5bdQ

ਅੱਜ ਅਸੀਂ ਤੁਹਾਨੂੰ ਅੱਸੀ ਦੇ ਦਹਾਕੇ ਦਾ ਪ੍ਰਸਿੱਧ ਗੀਤ ਸੁਨਾਉਣ ਜਾ ਰਹੇ ਹਾਂ । ਇਸ ਗੀਤ ਨੂੰ ਉਨ੍ਹਾਂ ਨੇ ਉਸ ਸਮੇਂ ਵੱਖ ਵੱਖ ਅੰਦਾਜ਼ 'ਚ ਗਾ ਕੇ ਸੁਣਾਇਆ ਸੀ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦਾ ਉਹੀ ਪੁਰਾਣਾ ਵੀਡਿਓ ਦਿਖਾਵਾਂਗੇ । ਜਿਸ 'ਚ ਉਹ ਇਸ ਗੀਤ ਨੂੰ ਵੱਖ ਵੱਖ ਗਾਇਕਾਂ ਦੇ ਅੰਦਾਜ਼ 'ਚ ਗਾ ਕੇ ਸੁਣਾ ਰਹੇ ਨੇ ।

ਹੋਰ ਵੇਖੋ: ਨਸ਼ੇ ਕਰਨ ਵਾਲਿਆਂ ਨੂੰ ਬੱਬੂ ਮਾਨ ਨੇ ਸਮਝਾਇਆ ਆਪਣੇ ਤਰੀਕੇ ਨਾਲ, ਦੇਖੋ ਵੀਡਿਓ

sardool-sikander- sardool-sikander-

ਉਨ੍ਹਾਂ ਨੇ ਲਾਲ ਚੰਦ ਯਮਲਾ ਜੱਟ ,ਸੁਰਿੰਦਰ ਛਿੰਦਾ ,ਕੁਲਦੀਪ ਮਾਣਕ ,ਮੁਹੰਮਦ ਸਦੀਕ ,ਹੰਸ ਰਾਜ ਹੰਸ ਅਤੇ ਗੁਰਦਾਸ ਮਾਨ ਦੀਆਂ ਅਵਾਜ਼ਾਂ 'ਚ ਇਸ ਗੀਤ ਨੂੰ ਗਾ ਕੇ ਸੁਣਾਇਆ ਹੈ । ਸਰਦੂਲ ਸਿਕੰਦਰ ਦਾ ਜਨਮ ਪੱਚੀ ਜਨਵਰੀ ਉੱਨੀ ਸੌ ਇਕਾਹਠ 'ਚ ਹੋਇਆ ਸੀ ਅਤੇ ਉਨ੍ਹਾਂ ਦਾ ਇਹ ਗੀਤ ਉੱਨੀ ਸੌ ਅੱਸੀ 'ਚ ਹੀ ਰੇਡੀਓ ਅਤੇ ਟੀਵੀ 'ਤੇ ਆਇਆ ਸੀ । ਅਸੀਂ ਵੀ ਤੁਹਾਨੂੰ ਸੁਣਾਉਂਦੇ ਹਾਂ ਉਨ੍ਹਾਂ ਦਾ ਅੱਸੀ ਦੇ ਦਹਾਕੇ 'ਚ ਆਇਆ ਇਹ ਗੀਤ ।

 

Related Post