ਸਰਗੁਣ ਮਹਿਤਾ ਦਾ ਬੇਫ਼ਿਕਰੀ ਵਾਲਾ ਅੰਦਾਜ਼ ਆ ਰਿਹਾ ਹੈ ਸਭ ਨੂੰ ਪਸੰਦ, ਨੇਹਾ ਕੱਕੜ ਨੇ ਵੀ ਕੀਤਾ ਕਮੈਂਟ

By  Lajwinder kaur July 30th 2019 03:27 PM

ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਜਿਨ੍ਹਾਂ ਨੇ ਲਗਾਤਾਰ ਤਿੰਨ ਵਾਰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ‘ਚ ਬੈਸਟ ਐਕਟਰੈਸ ਦਾ ਅਵਾਰਡ ਜਿੱਤ ਚੁੱਕੇ ਹਨ। ਆਪਣੀ ਅਦਾਕਾਰੀ ਨਾਲ ਸਭ ਨੂੰ ਆਪਣਾ ਮੁਰੀਦ ਬਣਾਉਣ ਵਾਲੇ ਸਰਗੁਣ ਮਹਿਤਾ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਜਿਸਦੇ ਚੱਲਦੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਖੁਸ਼ਨੁਮਾ ਪਲਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਨਾਲ ਹੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ, ‘ਬੇਫ਼ਿਕਰੀ ਭੀ ਕਲਾ ਹੈ...’

View this post on Instagram

 

Befikri bhi kala hai ❣ Tap for deets

A post shared by Sargun Mehta (@sargunmehta) on Jul 29, 2019 at 2:23am PDT

ਹੋਰ ਵੇਖੋ: ਪਿਆਰ ‘ਚ ਧੋਖੇ ਨੂੰ ਬਿਆਨ ਕਰ ਰਿਹਾ ਹੈ ਕਰਨ ਔਜਲਾ ਦਾ ਗੀਤ ‘ਹਿਸਾਬ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਉਨ੍ਹਾਂ ਵੱਲੋਂ ਪੋਸਟ ਕੀਤੀਆਂ ਗਈਆਂ ਤਸਵੀਰਾਂ ‘ਚ ਸੱਚਮੁਚ ਬੇਫ਼ਿਕਰੀ ਵਾਲੇ ਅੰਦਾਜ਼ ‘ਚ ਬਹੁਤ ਹੀ ਖ਼ੂਬਸੂਰਤ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਦਰਸ਼ਕਾਂ ਦੇ ਨਾਲ ਪੰਜਾਬੀ ਹਸਤੀਆਂ ਵੱਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਤਸਵੀਰ ‘ਚ ਗਾਇਕਾ ਨੇਹਾ ਕੱਕੜ ਤੇ ਟੀਵੀ ਅਦਾਕਾਰਾ ਸਿੰਪਲ ਕੌਲ ਨੇ ਵੀ ਕਮੈਂਟ ਕਰਕੇ ਸਰਗੁਣ ਮਹਿਤਾ ਦੀ ਤਾਰੀਫ਼ ਕੀਤੀ ਹੈ। ਇਸ ਤਸਵੀਰ ਨੂੰ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਹਨ।

View this post on Instagram

 

Jhalle leke aa reh ne leke "JHALLEY" #11THEOCTBER2019 nu . SHOOTING STARTS TODAY ???? Director - @amarjitsinghdir Pic - @harjeetsphotography #dreamiyataentertainment #binnudhillonproductions #sargunmehta #ravidubey #binnudhillon

A post shared by Sargun Mehta (@sargunmehta) on Jul 20, 2019 at 5:19am PDT

ਜੇ ਗੱਲ ਕੀਤੀ ਜਾਵੇ ਉਨ੍ਹਾਂ ਦੇ ਆਉਣ ਵਾਲੇ ਕੰਮ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਗੁਰਨਾਮ ਭੁੱਲਰ ਦੇ ਨਾਲ ਫ਼ਿਲਮ ‘ਸੁਰਖੀ ਬਿੰਦੀ’ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਏਨੀਂ ਦਿਨੀਂ ਉਹ ਆਪਣੀ ਅਗਲੀ ਫ਼ਿਲਮ ‘ਝੱਲੇ’ ਦੀ ਸ਼ੂਟਿੰਗ ਦੇ ਚੱਲਦੇ ਲੰਡਨ ਗਏ ਹੋਏ ਹਨ। ਇਸ ਫ਼ਿਲਮ ‘ਚ ਉਹ ਬਿੰਨੂ ਢਿੱਲੋਂ ਨਾਲ ਨਜ਼ਰ ਆਉਣਗੇ।

Related Post