ਆਰ ਨੇਤ ਦੇ ਗੀਤ ‘ਦਬਦਾ ਕਿੱਥੇ ਆ’ ਨੇ ਵੀ ਜਿੱਤਿਆ ਸਰਗੁਣ ਮਹਿਤਾ ਦਾ ਦਿਲ, ਦੇਖੋ ਵੀਡੀਓ
ਪੰਜਾਬੀ ਇੰਡਸਟਰੀ ਦੇ ਚਮਕਦੇ ਹੋਏ ਸਿਤਾਰੇ ਆਰ ਨੇਤ ਜਿਨ੍ਹਾਂ ਨੇ ਦਮਦਾਰ ਗਾਇਕੀ ਦੇ ਨਾਲ ਥੋੜ੍ਹੇ ਸਮੇਂ ਵਿੱਚ ਸਰੋਤਿਆਂ ਦੇ ਦਿਲਾਂ ਵਿੱਚ ਖ਼ਾਸ ਜਗਾ ਬਣਾ ਲਈ ਹੈ। ਸਾਦਗੀ ਪਸੰਦ ਆਰ ਨੇਤ ਜਿਨ੍ਹਾਂ ਨੇ ਇਸ ਸਫ਼ਰ ਨੂੰ ਤਹਿ ਕਰਨ ਲਈ ਬਹੁਤ ਜ਼ਿਆਦਾਂ ਔਕੜਾਂ ਦਾ ਸਾਹਮਣਾ ਕੀਤਾ। ਪਰ ਆਪਣੀ ਮਿਹਨਤ ਸਦਕਾ ਅੱਜ ਪੰਜਾਬੀ ਇੰਡਸਟਰੀ ‘ਚ ਅਹਿਮ ਸਥਾਨ ਹਾਸਿਲ ਕਰ ਲਿਆ ਹੈ। ਜੀ ਹਾਂ, ਅੱਜ ਉਨ੍ਹਾਂ ਦੇ ਗਾਏ ਗੀਤ ਦਰਸ਼ਕਾਂ ਦੇ ਨਾਲ ਪੰਜਾਬੀ ਸਿਤਾਰਿਆਂ ਦੇ ਮੂੰਹਾਂ ਉੱਤੇ ਵੀ ਚੜ੍ਹ ਗਏ ਹਨ।
ਹੋਰ ਵੇਖੋ:ਪਿਆਰ ਦਾ ਦੀਦਾਰ ਹੁੰਦਾ ਪ੍ਰਭ ਗਿੱਲ ਦਾ ‘ਦਿਲ ਦੀਆਂ ਗੱਲਾਂ’ ਫ਼ਿਲਮ ‘ਚ ਗਾਇਆ ਗਾਣਾ ਸੁਣ ਕੇ, ਦੇਖੋ ਵੀਡੀਓ
ਬੀਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਨਵਾਂ ਗੀਤ ‘ਦਬਦਾ ਕਿੱਥੇ ਆ’ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਦਰਸ਼ਕਾਂ ਦੇ ਸਨਮੁਖ ਕੀਤਾ ਗਿਆ। ਜਿਸ ਤੋਂ ਬਾਅਦ ਸਰੋਤਿਆਂ ਤੋਂ ਇਸ ਗੀਤ ਨੂੰ ਰੱਜ ਕੇ ਪਿਆਰ ਮਿਲ ਰਿਹਾ ਹੈ। ਦਰਸ਼ਕ ਇਸ ਗੀਤ ਉੱਤੇ ਵੀਡੀਓ ਬਣਾ ਕੇ ਆਪਣਾ ਪਿਆਰ ਆਰ ਨੇਤ ਲਈ ਪੇਸ਼ ਕਰ ਰਹੇ ਹਨ। ਜਿਸ ਦੇ ਚਲਦੇ ਪੰਜਾਬੀ ਇੰਡਸਟਰੀ ਦੇ ਸੁਪਰ ਸਟਾਰ ਅਦਾਕਾਰਾ ਸਰਗੁਣ ਮਹਿਤਾ ਨੇ ਵੀ ਵੀਡੀਓ ਬਣਾਈ ਹੈ। ਉਨ੍ਹਾਂ ਨੇ ਆਰ ਨੇਤ ਦੇ ਗੀਤ ਦਬਦਾ ਕਿੱਥੇ ਆ ‘ਤੇ ਅਦਾਕਾਰੀ ਕਰਦੇ ਹੋਏ ਵੀਡੀਓ ਸਾਂਝੀ ਕੀਤੀ ਹੈ। ਜੋ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ।
View this post on Instagram
?Thanks for supporting ?? Dabda Kithe aa??? @sargunmehta
‘ਦਬਦਾ ਕਿੱਥੇ ਆ’ ਗਾਣਾ ਜੋ ਕਿ ਡਿਊਟ ਗੀਤ ਹੈ ਜਿਸ ਨੂੰ ਆਰ ਨੇਤ ਤੇ ਗੁਰਲੇਜ਼ ਅਖ਼ਤਰ ਦੋਵਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਇਸ ਗੀਤ ਨੂੰ ਜੱਸ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਹੁਣ ਤੱਕ ਇਸ ਗੀਤ ਨੂੰ ਦੋ ਕਰੋੜ ਵਿਊਜ਼ ਮਿਲ ਚੁੱਕੇ ਹਨ।