ਕੀ ਤੁਸੀਂ ਫੋਟੋ ‘ਚ ਨਜ਼ਰ ਆ ਰਹੀ ਪੰਜਾਬੀ ਸੂਟ ਵਾਲੀ ਕੁੜੀ ਨੂੰ ਪਹਿਚਾਣਿਆ ? ਦੱਸੋ ਕੌਣ ਹੈ ਇਹ ਪੰਜਾਬੀ ਅਦਾਕਾਰਾ !

By  Lajwinder kaur May 17th 2020 04:54 PM

ਲਾਕਡਾਊਨ ਦੇ ਚੱਲਦੇ ਪੰਜਾਬੀ ਕਲਾਕਾਰ ਵੀ ਆਪੋ ਆਪਣੇ ਘਰਾਂ ‘ਚ ਰਹਿ ਕੇ ਸਮਾਂ ਬਿਤਾ ਰਹੇ ਨੇ । ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਟਰੈਂਡ ਤੇ ਚੈਲੇਂਜ ਚੱਲ ਰਹੇ ਨੇ ਜਿਸ ‘ਚੋਂ ਇੱਕ ਹੈ ਪੁਰਾਣੀ ਤਸਵੀਰਾਂ ਨੂੰ ਸ਼ੇਅਰ ਕਰਨ ਦਾ ਹੈ । ਜਿਸਦੇ ਚੱਲਦੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਪੰਜਾਬੀ ਸਿਤਾਰੇ ਨੇ ਆਪਣੀ ਫੋਟੋ ਸ਼ੇਅਰ ਕੀਤੀ ਹੈ । ਕੀ ਤੁਸੀਂ ਪਹਿਚਾਣਿਆ ਕੌਣ ਹੈ ਇਹ ਅਦਾਕਾਰਾ ?

 

View this post on Instagram

 

Sab kehte hain reality accept karo.. yeh accept karke kya karun???. The only way you can say that i am a girl is because of the suit i am wearing. Trust me ek time aisa tha jab mujhe lagta tha yeh suit duniya ka sabse sundar suit hai ???. @wchirag @manikchhillar

A post shared by Sargun Mehta (@sargunmehta) on May 17, 2020 at 12:06am PDT

ਇਹ ਤਸਵੀਰ ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਨੇ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਸਾਰੇ ਕਹਿੰਦੇ ਨੇ ਰਿਆਲਟੀ ਐਕਸੇਪਟ ਕਰੋ.. ਇਹ ਐਕਸੇਪਟ ਕਰਕੇ ਕੀ ਕਰਾਂ। ਜੇ ਮੇਰੀ ਮੰਨੋ ਤਾਂ ਇਕ ਸਮਾਂ ਸੀ ਜਦੋਂ ਮੈਨੂੰ ਲਗਦਾ ਸੀ ਕਿ ਇਹ ਸੂਟ ਦੁਨੀਆ ਦਾ ਸਭ ਤੋਂ ਸੋਹਣਾ ਸੂਟ ਹੈ’ ਨਾਲ ਹੀ ਉਨ੍ਹਾਂ ਨੇ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਨੇ । 

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਕਈ ਸੁਪਰ ਹਿੱਟ ਫ਼ਿਲਮਾਂ ਜਿਵੇਂ ਅੰਗਰੇਜ, ਝੱਲੇ, ਸੁਰਖੀ ਬਿੰਦੀ, ਕਿਸਮਤ, ਲਹੌਰੀਏ, ਜਿੰਦੂਆ, ਲਵ ਪੰਜਾਬ ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।

Related Post