ਸਰਗੁਨ ਮਹਿਤਾ ਨੇ ਔਰਤ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ ਕੀਤੀ ਸ਼ੇਅਰ, ਔਰਤਾਂ ਨਾਲ ਹੁੰਦੇ ਧੱਕੇ ਨੂੰ ਵੇਖ ਭਾਵੁਕ ਹੋਈ ਅਦਾਕਾਰਾ

By  Shaminder August 4th 2022 06:06 PM

ਸਰਗੁਨ ਮਹਿਤਾ (Sargun Mehta) ਨੇ ਇੱਕ ਬਹੁਤ ਹੀ ਭਾਵੁਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਅਦਾਕਾਰਾ ਨੇ ਇੱਕ ਅਜਿਹੀ ਔਰਤ ਦੇ ਦੁੱਖ ਨੂੰ ਦਿਖਾਇਆ ਹੈ । ਜਿਸ ਨੂੰ ਬੇਟਾ ਪੈਦਾ ਨਾ ਕਰਨ ਦੀ ਸੂਰਤ ‘ਚ ਹਰ ਰੋਜ਼ ਕੁੱਟਿਆ ਮਾਰਿਆ ਜਾਂਦਾ ਸੀ । ਵੀਡੀਓ ‘ਚ ਇਹ ਔਰਤ ਦੱਸ ਰਹੀ ਹੈ ਕਿ ਬੀਤੇ ਅੱਠ ਸਾਲਾਂ ਤੋਂ ਉਸ ਦਾ ਪਤੀ ਉਸ ਨਾਲ ਹਰ ਰੋਜ਼ ਕੁੱਟਮਾਰ ਕਰਦਾ ਆ ਰਿਹਾ ਹੈ ।

Sargun Mehta can’t keep her calm as ‘Saunkan Saunkne’ crosses Rs 40 cr mark within 10 days Image Source: Instagram

ਹੋਰ ਪੜ੍ਹੋ : ਤੀਆਂ ਦੇ ਮੇਲੇ ‘ਚ ਜੂੰਡੋ ਜੂੰਡੀ ਹੋਈਆਂ ਇਹ ਮੁਟਿਆਰਾਂ, ਪੁੱਟ ਦਿੱਤੇ ਇੱਕ ਦੂਜੇ ਦੇ ਵਾਲ, ਸਰਗੁਨ ਮਹਿਤਾ ਨੇ ਸਾਂਝਾ ਕੀਤਾ ਵੀਡੀਓ

ਜਿਸ ਕਾਰਨ ਉਹ ਖੁਦਕੁਸ਼ੀ ਵਰਗਾ ਕਦਮ ਚੁੱਕ ਰਹੀ ਹੈ । ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਹੁਣ ਉਹ ਇਹ ਸਭ ਬਰਦਾਸ਼ਤ ਨਹੀਂ ਕਰ ਪਾ ਰਹੀ । ਜਿਸ ਤੋਂ ਤੰਗ ਆ ਕੇ ਉਸਨੇ ਖੁਦਕੁਸ਼ੀ ਵਰਗਾ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ।

sargun mehta image from instagram

ਹੋਰ ਪੜ੍ਹੋ : ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਆਮਿਰ ਖ਼ਾਨ ਦੇ ਪੰਜਾਬੀ ਬੋਲਣ ਦੇ ਅੰਦਾਜ਼ ‘ਤੇ ਸਰਗੁਨ ਮਹਿਤਾ ਨੇ ਕਿਹਾ ‘ਉਹ ਬਿਹਤਰ ਕਰ ਸਕਦੇ ਸੀ ਪਰ…..

ਇਸ ਵੀਡੀਓ ਨੇ ਸਰਗੁਨ ਮਹਿਤਾ ਨੂੰ ਵੀ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ ।ਸਰਗੁਨ ਮਹਿਤਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ "ਜਦੋਂ ਹਿੰਸਾ ਸ਼ੁਰੂ ਹੋਣ ਲੱਗੇ, ਉਦੋਂ ਹੀ ਔਰਤ ਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ। ਕਿਸੇ ਨੂੰ ਇਹ ਸਭ ਨਹੀਂ ਸਹਿਣਾ ਚਾਹੀਦਾ।

sargun mehta

ਜੇ ਤੁਹਾਡਾ ਪਰਿਵਾਰ ਤੁਹਾਨੂੰ ਸਪੋਰਟ ਨਾ ਕਰੇ ਤਾਂ ਪੁਲਿਸ ਨੂੰ ਦੱਸੋ, ਜਾਂ ਕੁਝ ਵੀ ਕਰੋ। ਸੋਸ਼ਲ ਮੀਡੀਆ ੱਤੇ ਵੀਡੀਓ ਬਣਾਓ, ਪਰ ਖੁਦਕੁਸ਼ੀ ਵਰਗਾ ਕਦਮ ਨਾ ਚੁੱਕੋ।" ਇਸ ਦੇ ਨਾਲ ਹੀ ਅਦਾਕਾਰਾ ਨੇ ਇਸ ਨੋਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ । ਉਨ੍ਹਾਂ ਨੇ ਲਿਖਿਆ ਕਿ ਉਸ ਔਰਤ ਦਾ ਕਸੂਰ ਸਿਰਫ਼ ਏਨਾਂ ਸੀ ਕਿ ਉਸ ਦੀਆਂ ਦੋ ਧੀਆਂ ਸਨ ।

 

View this post on Instagram

 

A post shared by Sargun Mehta (@sargunmehta)

Related Post