‘ਸਾਰਥੀ ਕੇ’ ਦੇ ਨਵੇਂ ਗੀਤ ‘ਮੁੰਡੇ ਖੁੰਡੇ’ ਦਾ ਪੋਸਟਰ ਆਇਆ ਸਾਹਮਣੇ

By  Lajwinder kaur August 21st 2019 11:23 AM -- Updated: August 21st 2019 11:25 AM

‘ਪਿੰਡ ਦਿਆਂ ਮੁੰਡਿਆਂ ਨੇ ਗੱਲ ਚੱਕ ਲਈ ਮੁੰਡਾ ਚੰਡੀਗੜ੍ਹ ਜਾਵੇ’ ਗਾਣੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾਉਣ ਵਾਲੇ ਪੰਜਾਬੀ ਗਾਇਕ ਸਾਰਥੀ ਕੇ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਨੂੰ ਸਾਰਥੀ ਕੇ ਆਪਣੀ ਮਿੱਠੀ ਆਵਾਜ਼ ਦੇ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ। ਗੀਤ ਦਾ ਨਾਂਅ ਹੈ ਮੁੰਡੇ ਖੁੰਡੇ, ਜਿਸ ਤੋਂ ਲੱਗਦਾ ਹੈ ਇਹ ਗਾਣਾ ਚੱਕਵੀਂ ਬੀਟ ਵਾਲਾ ਹੋਵੇਗਾ।

 

View this post on Instagram

 

Opinder Dhaliwal & Royal Music Gang Presents Song - MUNDEY KUNDE Singer - @sarthi_k Music - @jaytrakmusic Lyrics - KANWAR WARAICH Video - @directorwhiz Producer - @parmamusic Project Executive - @deepjandu Online - @gk.digital Design - @garrynawaab Label - @royalmusicgangofficial Coming Out On August 22nd 2019 Subscribe to Royal Music Gang Youtube Channel

A post shared by Jay Trak (@jaytrakmusic) on Aug 20, 2019 at 9:07pm PDT

ਇਸ ਗਾਣੇ ਦੇ ਬੋਲ ਕੰਵਰ ਵੜੈਚ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੇ ਟ੍ਰੈਕ ਵੱਲੋਂ ਦਿੱਤਾ ਗਿਆ ਹੈ। Director Whiz ਵੱਲੋਂ ਇਸ ਗਾਣੇ ਦੀ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਰੋਆਇਲ ਮਿਊਜ਼ਿਕ ਗੈਂਗ ਦੇ ਲੇਬਲ ਹੇਠ 22 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ।

ਹੋਰ ਵੇਖੋ:ਪਿਆਰ ‘ਚ ਪਏ ਵਿਛੋੜੇ ਨੂੰ ਪੇਸ਼ ਕਰ ਰਿਹਾ ਹੈ ‘ਹੁਕਮ ਡੀ’ ਤੇ ‘ਅਫਸਾਨਾ ਖ਼ਾਨ’ ਦਾ ਨਵਾਂ ਗੀਤ ‘ਰੀਅਲ ਸਟੋਰੀ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਜੇ ਗੱਲ ਕਰੀਏ ਸਾਰਥੀ ਕੇ ਦੇ ਕੰਮ ਦੀ ਤਾਂ ਉਹ ਛੱਲਾ, ਪਟਿਆਲਾ ਟੱਚ, ਰੋਟੀਆਂ, ਹਾਈ ਨਖ਼ਰੇ, ਕਲਾਸ ਮੇਟ ਵਰਗੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਦਰਸ਼ਕਾਂ ‘ਚ ਸਾਰਥੀ ਕੇ ਦੇ ਨਵੇਂ ਗੀਤ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।

Related Post