ਸਤਿੰਦਰ ਸਰਤਾਜ ਨੂੰ ਆਸਟ੍ਰੇਲੀਅਨ ਪਾਰਲੀਮੈਂਟ ਨੇ ਐਕਸੀਲੈਂਸ ਇਨ ਮਿਊਜ਼ਿਕ ਅਵਾਰਡ ਨਾਲ ਨਵਾਜ਼ਿਆ,ਵੇਖੋ ਤਸਵੀਰਾਂ

By  Lajwinder kaur May 1st 2019 05:11 PM -- Updated: May 1st 2019 05:14 PM

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਸਤਿੰਦਰ ਸਰਤਾਜ ਜਿਨ੍ਹਾਂ ਨੂੰ ਜ਼ਿਆਦਾਤਰ ਸੂਫ਼ੀ ਗਾਇਕੀ ਦੇ ਨਾਲ ਹੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਦੇਸ਼ਾਂ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਦੇ ਦਿਲਾਂ ਚ ਖ਼ਾਸ ਜਗ੍ਹਾ ਬਣੀ ਹੈ। ਸਤਿੰਦਰ ਸਰਤਾਜ ਜੋ ਕਿ ਆਪਣੇ EcstasyTour 2019 ਲਈ ਆਸਟਰੇਲੀਆ ਗਏ ਹੋਏ ਨੇ। ਜਿਸ ਦੇ ਚੱਲਦੇ ਉਨ੍ਹਾਂ ਨੂੰ ਸਿਡਨੀ ਦੇ ਓਪੇਰਾ ਹਾਊਸ ‘ਚ ਪਰਫਾਰਮੈਂਸ ਦਿੱਤੀ ਹੈ। ਜਿੱਥੇ ਉਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਰੰਗ ਬੰਨ ਦਿੱਤੇ ਤੇ ਸਾਰਿਆਂ ਨੂੰ ਆਪਣੀ ਆਵਾਜ਼ ਉੱਤੇ ਝੂਮਣ ਲਈ ਮਜ਼ਬੂਰ ਕਰ ਦਿੱਤਾ।

View this post on Instagram

 

‪An Honour in The #Parliament of Victoria @victorianparliament #Australia??in #Melbourne. Next Concert is Sat. 4th May-Scott Theatre #Adelaide 0433 307 518 & Sun.5th May #Brisbane Convention Centre 0425-303-493 #EcstasyTour2019 #Sartaaj?? ‬

A post shared by Satinder Sartaaj (@satindersartaaj) on May 1, 2019 at 2:41am PDT

ਹੋਰ ਵੇਖੋ:ਦੇਵ ਖਰੌੜ ਨੂੰ ਪਿਆਰ ‘ਚ ਕਿਸ ਤੋਂ ਮਿਲਿਆ ਧੋਖਾ, ਸੁਣੋ ਕਰਮਜੀਤ ਅਨਮੋਲ ਦੀ ਆਵਾਜ਼ ‘ਚ, ਵੇਖੋ ਵੀਡੀਓ

ਦੱਸ ਦਈਏ ਉਹ ਪਹਿਲੇ ਸਰਦਾਰ ਨੇ ਜਿਨ੍ਹਾਂ ਨੇ ਓਪੇਰਾ ਹਾਊਸ ਮਿਊਜ਼ਿਕ ਪਰਫਾਰਮੈਂਸ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਇੱਕ ਹੋਰ ਖੁਸ਼ੀ ਸਾਂਝੀ ਕੀਤੀ ਹੈ। ਸਤਿੰਦਰ ਸਰਤਾਜ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ :

‘An Honour in The #Parliament of Victoria @victorianparliament #Australia??in #Melbourne.’

 

??#SydneyOperaHouse The Unforgettable Day✨Ecstatic atmosphere?Shukraaney??#SartaajLive? pic.twitter.com/hNvpAp51AX

— Satinder Sartaaj (@SufiSartaaj) April 29, 2019

ਜੀ ਹਾਂ ਇਹ ਪੰਜਾਬੀਆਂ ਲਈ ਮਾਣ ਦੀ ਗੱਲ ਹੈ ਕਿ ਸਤਿੰਦਰ ਸਰਤਾਜ ਨੂੰ ਆਸਟਰੇਲੀਅਨ ਪਾਰਲੀਮੈਂਟ ਨੇ ਉਨ੍ਹਾਂ ਦੀ ਇਸ ਸ਼ਾਨਦਾਰ ਪਰਫਾਰਮੈਂਸ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ। ਇਸ ਤਰ੍ਹਾਂ ਉਹ ਪਹਿਲੇ ਪੰਜਾਬੀ ਗਾਇਕ ਨੇ ਜਿਨ੍ਹਾਂ ਨੂੰ ਆਸਟਰੇਲੀਆ ਦੀ ਪਾਰਲੀਮੈਂਟ ਨੇ ਸਨਮਾਨਿਤ ਕੀਤਾ ਹੈ। ਉਹ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਗੀਤ ਜਿਵੇਂ ‘ਸਾਈਂ’, ‘ਪਾਣੀ ਪੰਜਾਂ ਦਰਿਆਵਾਂ’, ਜਿੱਤ ਦੇ ਨਿਸ਼ਾਨ ਨਿੱਕੀ ਜੇਹੀ ਕੁੜੀ, ਰਸੀਦ, ਸੱਜਣ ਰਾਜ਼ੀ, ਮਾਸੂਮੀਅਤ ਆਦਿ। ਇਸ ਤੋਂ ਇਲਾਵਾ ਮੀਡੀਆ ਰਿਪੋਰਟਜ਼ ਦੇ ਮੁਤਾਬਿਕ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਿਤੀ ਸ਼ਰਮਾ ਦੇ ਨਾਲ ਫ਼ਿਲਮ ‘ਅਣਪਰਖ ਅੱਖੀਆਂ’ ‘ਚ ਨਜ਼ਰ ਆਉਣ ਵਾਲੇ ਹਨ।

Related Post