‘ਇਸ ਤਹਿਰੀਕ ਦੇ ਪੰਨਿਆਂ ਉੱਤੇ ਫ਼ਤਿਹ ਲਿਖ ਦਿਓ’- ਸਤਿੰਦਰ ਸਰਤਾਜ, ਜੋਸ਼ ਦੇ ਨਾਲ ਭਰਿਆ ਗੀਤ ‘Tehreek’ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

By  Lajwinder kaur February 17th 2021 04:21 PM

ਪੰਜਾਬੀ ਸੰਗੀਤ ਜਗਤ ਦੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਮਿਊਜ਼ਿਕ ਐਲਬਮ ਤਹਿਰੀਕ ਦਾ ਟਾਈਟਲ ਸੌਂਗ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ। ਉਨ੍ਹਾਂ ਨੇ ਇਸ ਗੀਤ ਦੀ ਛੋਟੀ ਜਿਹੀ ਝਲਕ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘#??????? ਤਹਿਰੀਕ تحریک तहरीक #????????

ਇਸ ਤਹਿਰੀਕ ਦੇ ਪੰਨਿਆਂ ਉੱਤੇ ਫ਼ਤਿਹ ਲਿਖ ਦਿਓ !

ਯਾਦ ਕਰਨਗੇ ਲੋਕੀਂ ਆਪਣੇ ਪਤੇ ਲਿਖ ਦਿਓ !!’

inside image of satinder sartaaj ਹੋਰ ਪੜ੍ਹੋ : ਗਾਇਕ ਇੰਦਰਜੀਤ ਨਿੱਕੂ ਨੇ ਵਿਆਹ ਦੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਕੀਤਾ ਵਿਸ਼, ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਮੁਬਾਰਕਾਂ

ਗਾਇਕ ਸਤਿੰਦਰ ਸਰਤਾਜ ਨੇ ਇਸ ਗੀਤ ਦੇ ਰਾਹੀਂ ਕਿਸਾਨੀ ਅੰਦੋਲਨ ਦੇ ਜਜ਼ਬੇ ਨੂੰ ਬਿਆਨ ਕੀਤਾ ਹੈ। ਇਸ ਗੀਤ ਚ ਉਨ੍ਹਾਂ ਦੀ ਲੰਬੀ ਹੇਕ ਵੀ ਲਗਾਈ ਹੈ । ਜੋਸ਼ ਦਾ ਨਾਲ ਭਰੇ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ਗਾਣੇ ਯੂਟਿਊਬ ਉੱਤੇ ਟਰੈਂਡਿੰਗ ਚ ਚੱਲ ਰਿਹਾ ਹੈ।

inside image of tehreek song

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਸਤਿੰਦਰ ਸਰਤਾਜ ਨੇ ਹੀ ਲਿਖੇ ਨੇ ਤੇ ਮਿਊਜ਼ਿਕ Beat Minister ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ ਧੀਮਾਨ ਪ੍ਰੋਡਕਸ਼ਨ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ SagaHits ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੱਸ ਦਈਏ ਕਿਸਾਨੀ ਅੰਦੋਲਨ ਦੇ ਲਈ ਤਹਿਰੀਕ ਮਿਊਜ਼ਿਕ ਐਲਬਮ ਲੈ ਕੇ ਆਏ ਨੇ, ਜਿਸ ਚ ਉਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਬਿਆਨ ਕਰਦੇ ਗਿਆਰਾਂ ਗੀਤਾਂ ਨੂੰ ਸ਼ਾਮਿਲ ਕੀਤੇ ਨੇ । ਇਸ ਤੋਂ ਪਹਿਲਾਂ ਵੀ ਉਹ ਇਸ ਐਲਬਮ ਤੋਂ ਕਈ ਕਿਸਾਨੀ ਗੀਤ ਦਰਸ਼ਕਾਂ ਦੇ ਰੁਬਰੂ ਕਰ ਚੁੱਕੇ ਨੇ ।

inside image of satinder sartaaj pic of kisani song

 

Related Post