ਪਿਆਰ ਦੇ ਹਸੀਨ ਸਫ਼ਰ ਦੇ ਨਾਲ ਭਰਿਆ ਸਤਿੰਦਰ ਸਰਤਾਜ ਦੀ ਫ਼ਿਲਮ ‘ਇੱਕੋ ਮਿੱਕੇ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur February 13th 2020 11:07 AM

ਪੰਜਾਬੀ ਸੰਗੀਤਕ ਜਗਤ ਦੇ ਬਾਕਮਾਲ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਬਹੁਤ ਜਲਦ ਪੰਜਾਬੀ ਫ਼ਿਲਮ ‘ਇੱਕੋ ਮਿੱਕੇ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਜਿਸਦੇ ਚੱਲਦੇ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਵੈਲੇਂਨਟਾਈਨ ਡੇਅ ਵੀਕ ਚੱਲ ਰਿਹਾ ਹੈ, ਸੋ ਇਸ ਪਿਆਰ ਵਾਲੇ ਹਫ਼ਤੇ ਦੇ ਚੱਲਦੇ ਪੰਜਾਬੀ ਗਾਇਕ ਆਪਣੇ ਰੋਮਾਂਟਿਕ ਗੀਤ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਰਹੇ ਹਨ।

ਹੋਰ ਵੇਖੋ:ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ‘ਇੱਕ ਸੰਧੂ ਹੁੰਦਾ ਸੀ’ ਦਾ ਰੋਮਾਂਟਿਕ ਗੀਤ ਬੀ ਪਰਾਕ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਇੱਕੋ ਮਿੱਕੇ ਗੀਤ ਨੂੰ ਸਤਿੰਦਰ ਸਰਤਾਜ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਫ਼ਿਲਮ ਦੇ ਨਾਇਕ ਸਤਿੰਦਰ ਸਰਤਾਜ ਤੇ ਨਾਇਕਾ ਅਦਿਤੀ ਸ਼ਰਮਾ ਉੱਤੇ ਫ਼ਿਲਮਾਇਆ ਗਿਆ ਹੈ। ਪਿਆਰ ਦੇ ਰੰਗਾਂ ਨਾਲ ਭਰੇ ਬੋਲ ਖੁਦ ਸਤਿੰਦਰ ਸਰਤਾਜ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਦਾ ਨਾਲ ਚਾਰ ਚੰਨ ਲਗਾਏ ਨੇ ਬੀਟ ਮਨਿਸਟਰ ਨੇ। ਇਸ ਗੀਤ ਨੂੰ ਸਾਗਾ ਮਿਊਜ਼ਿਕ ਦੇ ਲੇਬਲ  ਹੇਠ ਰਿਲੀਜ਼ ਕੀਤਾ ਗਿਆ ਹੈ।

 

View this post on Instagram

 

?????????? ??????? ???????? ???? ~ ??????‍❤️‍?‍?????? ?????ℝ????????? (LINK IN BIO) ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ! ਸਭ ਮਿਟ ਗਏ ਨੇ ਅਟਕ-ਅੜਿੱਕੇ ਦੱਸੋ ਜੀ ਹੁਣ ਕੀ ਲਿਖੀਏ !! ?????~?????????? ????? ????? ?? ??????????????????♥ ਇੱਕੋ-ਮਿੱਕੇ ♥ @aditidevsharma @sagamusicofficial @thepankajverma @beatministerofficial #ikkomikke #13march #Sartaaj ????????

A post shared by Satinder Sartaaj (@satindersartaaj) on Feb 12, 2020 at 7:44pm PST

ਅਨੋਖੀ ਪਿਆਰ ਦੀ ਦਾਸਤਾਨ ਵਾਲੀ ਕਹਾਣੀ ਪੰਕਜ ਵਰਮਾ ਵੱਲੋਂ ਲਿਖੀ ਗਈ ਹੈ ਤੇ ਨਿਰਦੇਸ਼ਨ 'ਚ ਬਣਾਈ ਗਈ ਹੈ। ਸਤਿੰਦਰ ਸਰਤਾਜ ਦੇ ਰੋਮਾਂਟਿਕ ਗੀਤਾਂ ਵਾਂਗ ਇਹ ਫ਼ਿਲਮ ਵੀ ਪਿਆਰ ਨਾਲ ਜ਼ਿੰਦਗੀ ਜਿਉਂਣ ਦਾ ਸੁਨੇਹਾ ਦਿੰਦੀ ਹੋਈ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਸਤਿੰਦਰ ਤੇ ਅਦਿਤੀ ਤੋਂ ਇਲਾਵਾ ਸਰਦਾਰ ਸੋਹੀ, ਮਹਾਬੀਰ ਭੁੱਲਰ, ਵਿਜੈ ਕੁਮਾਰ, ਨਵਦੀਪ ਕਲੇਰ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 13 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਕੰਮ ਦੀ ਤਾਂ ਉਨ੍ਹਾਂ ਨੇ ਅਦਾਕਾਰੀ ਦੀ ਸ਼ੁਰੂਆਤ ਹਾਲੀਵੁੱਡ ਫ਼ਿਲਮ ‘ਬਲੈਕ ਪ੍ਰਿੰਸ’ ਦੇ ਨਾਲ ਕੀਤੀ ਹੈ। ਇਸ ਤੋਂ ਇਲਾਵਾ ਉਹ ‘ਉਡਾਰੀਆਂ’, ‘ਮਾਸੂਮੀਅਤ’, ‘ਪਿਆਰ ਦੇ ਮਰੀਜ਼’, ‘ਗੁਰਮੁਖੀ ਦਾ ਬੇਟਾ’, ‘ਸਾਈਂ’, ‘ਰਸੀਦ’, ‘ਨਿਲਾਮੀ’ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

Related Post