ਸਤਿੰਦਰ ਸਰਤਾਜ ਨੇ ਕੁੜੀਆਂ ਨੂੰ ਲਾਇਆ ਝੂਮਣ,ਵੇਖੋ ਇਹ ਵੀਡੀਓ 

By  Shaminder February 28th 2019 12:56 PM

ਸਤਿੰਦਰ ਸਰਤਾਜ ਨੇ ਰਾਮਪੁਰਾ ਫੂਲ ਦੇ ਇੱਕ ਕਾਲਜ 'ਚ ਆਪਣੀ ਪਰਫਾਰਮੈਂਸ ਦਿੱਤੀ । ਉਨ੍ਹਾਂ ਦੇ ਸੂਫ਼ੀਆਨਾ ਅੰਦਾਜ਼ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ । ਸਤਿੰਦਰ ਸਰਤਾਜ਼ ਦੇ ਗੀਤਾਂ ਦਾ ਜਾਦੂ ਨੌਜਵਾਨਾਂ ਦੇ ਸਿਰ ਚੜ ਕੇ ਬੋਲ ਰਿਹਾ ਸੀ । ਉਨ੍ਹਾਂ ਦੇ ਗੀਤਾਂ ਨੇ ਮੁੰਡੇ ਕੁੜੀਆਂ ਨਾ ਸਿਰਫ ਅਨੰਦ ਮਾਣਿਆਂ ਬਲਕਿ ਨੱਚ –ਨੱਚ ਕੇ ਧਰਤੀ ਵੀ ਹਿਲਾ ਦਿੱਤੀ ।

ਹੋਰ ਵੇਖੋ:ਪਾਇਲਟ ਅਭਿਨੰਦਨ ਦੇ ਪਰਿਵਾਰ ਦਾ ਫਿਲਮੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਵਧਾਇਆ ਹੌਸਲਾ

https://www.instagram.com/p/BuT_xiTguxt/

ਸਤਿੰਦਰ ਸਰਤਾਜ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ । ਇਸ ਸੁਰੀਲੀ ਸ਼ਾਮ ਨੂੰ ਰੰਗੀਨ ਬਣਾ ਰਹੀ ਸੀ ਸਤਿੰਦਰ ਦੇ ਸੂਫ਼ੀਆਨਾ ਅੰਦਾਜ਼ 'ਚ ਗਾਏ ਗੀਤ । ਜਿਨ੍ਹਾਂ ਨੂੰ ਸੁਣਨ ਲਈ ਏਨੀ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ ਕਿ ਕਈ ਤਾਂ ਕੰਧਾਂ 'ਤੇ ਚੜ ਕੇ ਵੀ ਉਨ੍ਹਾਂ ਦੀ ਗਾਇਕੀ ਦਾ ਅਨੰਦ ਮਾਣਦੇ ਨਜ਼ਰ ਆਏ ।

Satinder Sartaaj shared picture on Maa Boli Divas Satinder Sartaaj shared picture on Maa Boli Divas

ਸਤਿੰਦਰ ਸਰਤਾਜ ਵੀ ਲੋਕਾਂ ਦੀ ਇਸ ਮੌਜੂਦਗੀ ਨੂੰ ਵੇਖ ਕੇ ਬੇਹੱਦ ਉਤਸ਼ਾਹਿਤ ਸਨ । ਉਨ੍ਹਾਂ ਨੇ ਆਪਣੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ Tuhadey chehreya’n ‘te eh khushia’n-haasey vekh ke saadey Dila’n ‘ch raunaka’n lagdia’n ne ji te eh fankaar muqammal jiha mehsoos karda ey✨? #TPDCollege #Rampura Phul..??#Sartaaj??

ਸਤਿੰਦਰ ਸਰਤਾਜ ਅਜਿਹੇ ਫਨਕਾਰ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਨੇ ।ਭਾਵੇਂ ਉਹ ਸਾਈਂ ਹੋਵੇ,ਉਡਾਰੀਆਂ,ਰਸੀਦ,ਸੱਜਣ ਰਾਜ਼ੀ ਹੋਵੇ ਜਾਂ ਫਿਰ ਹੋਰ ਕੋਈ ਗੀਤ ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

Related Post