ਰਿੜਕ ਰਿੜਕ ਕੇ ਰੁੜਕੇ ਪਹੁੰਚੇ ਹੁਣ ਨਾ ਜਾਵੀਂ ਰੁੜ੍ਹ ਕਾਕਾ, ਸਰਤਾਜ ਨੇ ਰੁੜਕਾ ਕਲਾਂ 'ਚ ਬੰਨਿਆ ਰੰਗ, ਦੇਖੋ ਵੀਡੀਓ

By  Aaseen Khan February 18th 2019 11:59 AM -- Updated: February 18th 2019 12:04 PM

ਰਿੜਕ ਰਿੜਕ ਕੇ ਰੁੜਕੇ ਪਹੁੰਚੇ ਹੁਣ ਨਾ ਜਾਵੀਂ ਰੁੜ੍ਹ ਕਾਕਾ, ਸਰਤਾਜ ਨੇ ਰੁੜਕਾਂ ਕਲਾਂ 'ਚ ਬੰਨਿਆ ਰੰਗ, ਦੇਖੋ ਵੀਡੀਓ : ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਕਮਾਲ ਦੇ ਸ਼ਾਇਰ, ਗਾਇਕ ਅਤੇ ਅਦਾਕਾਰ ਹਨ। ਸਰਤਾਜ ਜਿੱਥੇ ਵੀ ਜਾਂਦੇ ਨੇ ਉਹਨਾਂ ਨੂੰ ਦੇਖਣ ਅਤੇ ਸੁਣਨ ਵਾਲਿਆਂ ਦਾ ਅੰਤ ਨਹੀਂ ਰਹਿੰਦਾ। ਇਸ ਦਾ ਸਬੂਤ ਦਿੰਦੀ ਹੈ ਰੁੜਕਾਂ ਕਲਾਂ ਕਬੱਡੀ ਕੱਪ ਦਾ ਉਹਨਾਂ ਦੀ ਇਹ ਲਾਈਵ ਵੀਡੀਓ, ਜਿਸ 'ਚ ਸਤਿੰਦਰ ਸਰਤਾਜ ਦੇ ਗਾਣੇ 'ਤੇ ਉਹਨਾਂ ਨੂੰ ਸੁਣਨ ਆਏ ਲੋਕਾਂ ਦੀ ਕੋਈ ਗਿਣਤੀ ਨਹੀਂ ਅਤੇ ਲੋਕ ਉਹਨਾਂ ਦੇ ਗਾਣਿਆਂ 'ਤੇ ਖੂਬ ਝੂਮ ਰਹੇ ਹਨ। ਝੂਮਣ ਵੀ ਕਿਉਂ ਨਾ ਸਤਿੰਦਰ ਸਰਤਾਜ ਨੇ ਰੁੜਕਾਂ ਕਲਾਂ ਦੇ ਲੋਕਾਂ 'ਤੇ ਉਹਨਾਂ ਨੂੰ ਗਾਣਾ ਸੁਣਾ ਕੇ ਖੁਸ਼ ਕਰ ਦਿੱਤਾ ਹੈ।

 

View this post on Instagram

 

#RurkaKalan #KabaddiCup ਰਿੜਕ ਰਿੜਕ ਕੇ ਰੁੜਕੇ ਪਹੁੰਚੇ ਹੁਣ ਨਾ ਜਾਵੀਂ ਰੁੜ੍ਹ ਕਾਕਾ ! ਦੇਖੀਂ ਨੂਰ ਮਹਿਲ ਨਾ ਤੁਰ ਜਾਈਂ YFC ਨੂੰ ਮੁੜ ਕਾਕਾ ! ਅਮਰੀਕਾ ਤੋਂ ਵੀਰ ਆਏ ਨੇ ਪਿੰਡ ਨੂੰ ਕਾਹਦੀ ਥੁੜ ਕਾਕਾ ! ਜੇ ਤੇਰੇ ਵਿੱਚ Game ਦਾ ਗੁਣ ਫਿਰ ਤੂੰ ਵੀ ਸਕਦਾਂ ਉੜ ਕਾਕਾ ! Protein shake ‘ਲੀ ਛੋਲੇ ਪੀਹ ਲਈਂ ਚੱਕੀ ਵਾਲ਼ੇ ਪੁੜ ਕਾਕਾ ! ਹੁਣ ਆਖੇਂਗਾ ਬਾਪੂ ਐਵੇਂ ਕਰਦਾ ਏ ਬੁੜ-ਬੁੜ ਕਾਕਾ ! Chocolate ਕੁੜੀਆਂ ਨੂੰ ਦੇਦੇ ਆਪਾਂ ਖਾਈਏ ਗੁੜ ਕਾਕਾ ! ਤੱਕ ਸਰਤਾਜ ਇਲਾਕਾ ਬੈਠਾ ਰੁੜਕਾ ਕਲਾਂ ‘ਚ ਜੁੜ ਕਾਕਾ ! #Sartaaj??

A post shared by Satinder Sartaaj (@satindersartaaj) on Feb 17, 2019 at 9:37am PST

ਇਸ ਦੀ ਵੀਡੀਓ ਅਤੇ ਗਾਣੇ ਦੇ ਬੋਲ ਸਤਿੰਦਰ ਸਰਤਾਜ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਸਤਿੰਦਰ ਸਰਤਾਜ ਦੀ ਗਾਇਕੀ ਦੇ ਇਸ ਅੰਦਾਜ਼ ਦੇ ਚਲਦਿਆਂ ਹੀ ਪੂਰੀ ਦੁਨੀਆਂ 'ਚ ਉਹਨਾਂ ਨੂੰ ਇਸੇ ਤਰਾਂ ਸੁਣਿਆ ਜਾਂਦਾ ਹੈ। ਸਰਤਾਜ ਦੇ ਗਾਣਿਆਂ ਦੇ ਨਾਲ ਨਾਲ ਅਦਾਕਾਰੀ 'ਚ ਵੀ ਆਪਣੇ ਹੁਨਰ ਦਾ ਪ੍ਰਗਟਾਵਾ ਕਰ ਚੁੱਕੇ ਹਨ।

ਹੋਰ ਵੇਖੋ : ਆਰ ਨੇਤ ਨੇ ਗੀਤ ਰਾਹੀਂ ਦੱਸੀ ਸ਼ਹੀਦ ਹੋਏ ਫੌਜੀਆਂ ਦੀਆਂ ਮਾਵਾਂ ਦੀ ਹਾਲਤ, ਦੇਖੋ ਵੀਡੀਓ

 

View this post on Instagram

 

#17Feb Sun.Final Day of #KabaddiCup #RurkaKalan (YFC Stadium)Tehsil Phillaur, Distt. Jalandhar #SartaajLive??ਪਹੁੰਚੋ ਜੀ ਹੁੰਮ-ਹੁੰਮਾ ਕੇ ਰੁੜਕਾ ਕਲਾਂ?

A post shared by Satinder Sartaaj (@satindersartaaj) on Feb 12, 2019 at 5:56am PST

ਉਹਨਾਂ ਦੀ ਫਿਲਮ 'ਦ ਬਲੈਕ ਪ੍ਰਿੰਸ' 'ਚ ਸਤਿੰਦਰ ਸਰਤਾਜ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ। ਉਹ ਕਈ ਸੂਫ਼ੀ ਅਤੇ ਬੀਟ ਸੌਂਗ ਵੀ ਗਾ ਚੁੱਕੇ ਹਨ। ਉਹਨਾਂ ਦੇ ਸਾਰੇ ਗਾਣਿਆਂ ਨੂੰ ਅੱਜ ਵੀ ਨਵੇਂ ਗਾਣਿਆਂ ਦੀ ਤਰਾਂ ਹੀ ਸੁਣਿਆ ਜਾਂਦਾ ਹੈ।

Related Post