ਰਿੜਕ ਰਿੜਕ ਕੇ ਰੁੜਕੇ ਪਹੁੰਚੇ ਹੁਣ ਨਾ ਜਾਵੀਂ ਰੁੜ੍ਹ ਕਾਕਾ, ਸਰਤਾਜ ਨੇ ਰੁੜਕਾ ਕਲਾਂ 'ਚ ਬੰਨਿਆ ਰੰਗ, ਦੇਖੋ ਵੀਡੀਓ
ਰਿੜਕ ਰਿੜਕ ਕੇ ਰੁੜਕੇ ਪਹੁੰਚੇ ਹੁਣ ਨਾ ਜਾਵੀਂ ਰੁੜ੍ਹ ਕਾਕਾ, ਸਰਤਾਜ ਨੇ ਰੁੜਕਾਂ ਕਲਾਂ 'ਚ ਬੰਨਿਆ ਰੰਗ, ਦੇਖੋ ਵੀਡੀਓ : ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਕਮਾਲ ਦੇ ਸ਼ਾਇਰ, ਗਾਇਕ ਅਤੇ ਅਦਾਕਾਰ ਹਨ। ਸਰਤਾਜ ਜਿੱਥੇ ਵੀ ਜਾਂਦੇ ਨੇ ਉਹਨਾਂ ਨੂੰ ਦੇਖਣ ਅਤੇ ਸੁਣਨ ਵਾਲਿਆਂ ਦਾ ਅੰਤ ਨਹੀਂ ਰਹਿੰਦਾ। ਇਸ ਦਾ ਸਬੂਤ ਦਿੰਦੀ ਹੈ ਰੁੜਕਾਂ ਕਲਾਂ ਕਬੱਡੀ ਕੱਪ ਦਾ ਉਹਨਾਂ ਦੀ ਇਹ ਲਾਈਵ ਵੀਡੀਓ, ਜਿਸ 'ਚ ਸਤਿੰਦਰ ਸਰਤਾਜ ਦੇ ਗਾਣੇ 'ਤੇ ਉਹਨਾਂ ਨੂੰ ਸੁਣਨ ਆਏ ਲੋਕਾਂ ਦੀ ਕੋਈ ਗਿਣਤੀ ਨਹੀਂ ਅਤੇ ਲੋਕ ਉਹਨਾਂ ਦੇ ਗਾਣਿਆਂ 'ਤੇ ਖੂਬ ਝੂਮ ਰਹੇ ਹਨ। ਝੂਮਣ ਵੀ ਕਿਉਂ ਨਾ ਸਤਿੰਦਰ ਸਰਤਾਜ ਨੇ ਰੁੜਕਾਂ ਕਲਾਂ ਦੇ ਲੋਕਾਂ 'ਤੇ ਉਹਨਾਂ ਨੂੰ ਗਾਣਾ ਸੁਣਾ ਕੇ ਖੁਸ਼ ਕਰ ਦਿੱਤਾ ਹੈ।
ਇਸ ਦੀ ਵੀਡੀਓ ਅਤੇ ਗਾਣੇ ਦੇ ਬੋਲ ਸਤਿੰਦਰ ਸਰਤਾਜ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਸਤਿੰਦਰ ਸਰਤਾਜ ਦੀ ਗਾਇਕੀ ਦੇ ਇਸ ਅੰਦਾਜ਼ ਦੇ ਚਲਦਿਆਂ ਹੀ ਪੂਰੀ ਦੁਨੀਆਂ 'ਚ ਉਹਨਾਂ ਨੂੰ ਇਸੇ ਤਰਾਂ ਸੁਣਿਆ ਜਾਂਦਾ ਹੈ। ਸਰਤਾਜ ਦੇ ਗਾਣਿਆਂ ਦੇ ਨਾਲ ਨਾਲ ਅਦਾਕਾਰੀ 'ਚ ਵੀ ਆਪਣੇ ਹੁਨਰ ਦਾ ਪ੍ਰਗਟਾਵਾ ਕਰ ਚੁੱਕੇ ਹਨ।
ਹੋਰ ਵੇਖੋ : ਆਰ ਨੇਤ ਨੇ ਗੀਤ ਰਾਹੀਂ ਦੱਸੀ ਸ਼ਹੀਦ ਹੋਏ ਫੌਜੀਆਂ ਦੀਆਂ ਮਾਵਾਂ ਦੀ ਹਾਲਤ, ਦੇਖੋ ਵੀਡੀਓ
ਉਹਨਾਂ ਦੀ ਫਿਲਮ 'ਦ ਬਲੈਕ ਪ੍ਰਿੰਸ' 'ਚ ਸਤਿੰਦਰ ਸਰਤਾਜ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ। ਉਹ ਕਈ ਸੂਫ਼ੀ ਅਤੇ ਬੀਟ ਸੌਂਗ ਵੀ ਗਾ ਚੁੱਕੇ ਹਨ। ਉਹਨਾਂ ਦੇ ਸਾਰੇ ਗਾਣਿਆਂ ਨੂੰ ਅੱਜ ਵੀ ਨਵੇਂ ਗਾਣਿਆਂ ਦੀ ਤਰਾਂ ਹੀ ਸੁਣਿਆ ਜਾਂਦਾ ਹੈ।