ਅੱਜ 39 ਸਾਲ ਦੇ ਹੋਏ ਸੂਫ਼ੀ ਗਾਇਕ ਸਤਿੰਦਰ ਸਰਤਾਜ

By  Rajan Sharma August 31st 2018 12:18 PM -- Updated: August 31st 2018 12:19 PM

ਸਾਡੀ ਪੰਜਾਬੀ ਸੂਫੀ ਗਾਇਕੀ ਨੂੰ ਦੇਸ਼ਾਂ ਵਿਦੇਸ਼ਾ ਵਿੱਚ ਪਚਾਉਣ ਵਾਲੇ ਪੰਜਾਬੀ ਸੂਫੀ ਗਾਇਕ ” ਸਤਿੰਦਰ ਸਰਤਾਜ ”Satinder sartaj ਦੀ ਜੇਕਰ ਆਪਾਂ ਇਹਨਾਂ ਦੀ ਗਾਇਕੀ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਬਚਪਨ ਤੋਂ ਗਾਇਕੀ ਵਿੱਚ ਬਹੁਤ ਰੁਚੀ ਸੀ ਅਤੇ ਛੋਟੀ ਉੱਮਰ ਵਿੱਚ ਹੀ ਇਹਨਾਂ ਨੇਂ ਲੋਕਾਂ ਨੂੰ ਆਪਣੀ ਗਾਇਕੀ ਦਾ ਦੀਵਾਨਾ ਬਣਾ ਲਿਆ ਸੀ | ਇਹਨਾਂ ਨੇਂ ਕਲਾਸੀਕਲ ਸੰਗੀਤ ਸਿੱਖਣ ਲਈ ਜਲੰਧਰ ਵਿਖੇ 5 ਸਾਲ ਦਾ ਡਿਪਲੋਮਾ ਵੀ ਕੀਤਾ ਹੈ |

Satinder Sartaaj

ਗਾਇਕੀ ਦੇ ਨਾਲ ਨਾਲ ਇਹਨਾਂ ਨੂੰ ਲਿਖਣ ਦਾ ਵੀ ਬਹੁਤ ਸ਼ੋਂਕ ਹੈ | ਇਹਨਾਂ ਨੇਂ ਆਪਣੀ ਗਾਇਕੀ ਦੀ ਸ਼ੁਰੁਆਤ ਆਪਣੇ ਪਹਿਲੇ ਸੂਫੀ ਗੀਤ ” ‘ਸਾਂਈ ” punjabi song ਦੇ ਨਾਲ 2003 ਵਿੱਚ ਕੀਤੀ ਸੀ |

ਇਸ ਗੀਤ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਸੀ | ” ਸਤਿੰਦਰ ਸਰਤਾਜ ” satinder sartaj ਨੇਂ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਸਦਾਬਹਾਰ ਗੀਤ ਦਿੱਤੇ ਹਨ ਜਿਵੇਂ ਕਿ ‘ ਪਾਣੀ ਪੰਜਾ ਦਰਿਆਵਾਂ ਵਾਲਾ ,ਚੀਰੇ ਵਾਲਾ ਸਰਤਾਜ, ਹਜ਼ਾਰੇ ਵਾਲਾ ਮੁੰਡਾ ਅਤੇ ਹੋਰ ਵੀ ਬਹੁਤ ਸਾਰੇ ਗੀਤ ਹਨ ਜਿਹਨਾਂ ਦਾ ਖੁਮਾਰ ਅੱਜ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ | ਹਾਲ ਹੀ ਵਿੱਚ ਇਹਨਾਂ ਦਾ ਇੱਕ ਨਵਾਂ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਸੀ ” ਉੱਡਾਰੀਆਂ ”punjabi song ਇਸ ਗੀਤ ਨੂੰ ਵੀ ਇਹਨਾਂ ਦੇ ਬਾਕੀ ਗੀਤਾਂ ਵਾਗੂੰ ਬਹੁਤ ਪਸੰਦ ਕੀਤਾ ਗਿਆ | ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ ਜੋ ਕਿ ” ਸਤਿੰਦਰ ਸਰਤਾਜ ” ਨੇਂ ਖੁਦ੍ਹ ਲਿਖੇ ਹਨ|

https://www.youtube.com/watch?v=ww2lWzwbnIg

Related Post