ਜਿਸ ਜਗ੍ਹਾ ਨੇ ਬਖਸ਼ੀ ਸਤਿੰਦਰ ਸਰਤਾਜ ਨੂੰ ਫ਼ਨਕਾਰੀ ਉੱਥੇ ਬਿੱਖਰਿਆ ਸਰਤਾਜ ਦੀ ਗਾਇਕੀ ਦਾ ਰੰਗ, ਦੇਖੋ ਵੀਡੀਓ

By  Aaseen Khan March 29th 2019 12:25 PM

ਜਿਸ ਜਗ੍ਹਾ ਨੇ ਬਖਸ਼ੀ ਸਤਿੰਦਰ ਸਰਤਾਜ ਨੂੰ ਫ਼ਨਕਾਰੀ ਉੱਥੇ ਬਿੱਖਰਿਆ ਸਰਤਾਜ ਦੀ ਗਾਇਕੀ ਦਾ ਰੰਗ, ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਸਰਤਾਜ ਸਤਿੰਦਰ ਸਰਤਾਜ ਜਿੰਨ੍ਹਾਂ ਦੇ ਸੂਫ਼ੀਆਨਾ ਅੰਦਾਜ਼ ਦਾ ਹਰ ਕੋਈ ਦੀਵਾਨਾ ਹੈ। ਸਤਿੰਦਰ ਸਰਤਾਜ ਨੇ ਪਿਛਲੇ ਦਿਨੀ ਉਸ ਜਗ੍ਹਾ 'ਤੇ ਪਰਫਾਰਮ ਕੀਤਾ ਹੈ ਜਿਸ ਜਗ੍ਹਾ ਨੇ ਉਹਨਾਂ ਨੂੰ ਫ਼ਨਕਾਰੀ ਬਖਸ਼ੀ ਹੈ। ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਉਹ ਆਪਣੇ ਗਾਣਿਆਂ 'ਚ ਖੁਦ ਕਹਿੰਦੇ ਹਨ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਸਥਾਨ ਹੈ ਜਿੱਥੇ ਉਹਨਾਂ ਗਾਉਣਾ, ਲਿਖਣਾ ਅਤੇ ਜ਼ਿੰਦਗੀ ਜਿਉਣਾ ਸਿੱਖਿਆ ਹੈ।

 

View this post on Instagram

 

Feeling Blessed?One of the biggest Event in the History of Panjab University. Today evening performing at Leisure Valley, Sec.10. #Sartaaj? ਕਹੇ ਸਰਤਾਜ ਥੋਨੂੰ ਸਾਰਿਆਂ ਨੂੰ ਜੀ ਲਿਓ ਜ਼ਿੰਦਗੀ ! ਕਿ P.U. ਦੀ ਹਵਾ ਵਿੱਚ ਘੋਲ਼ ਕੇ ਬੱਸ ਪੀ ਲਿਓ ਜ਼ਿੰਦਗੀ !!

A post shared by Satinder Sartaaj (@satindersartaaj) on Mar 28, 2019 at 6:00pm PDT

ਇਸ ਵਾਰ ਚੰਡੀਗੜ੍ਹ ਵਿਖੇ ਪੀਯੂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਈਵੈਂਟ ਰਿਹਾ, ਜਿੱਥੇ ਪੀਯੂ ਦੇ ਮਾਣ ਸਤਿੰਦਰ ਸਰਤਾਜ ਨੇ ਆਪਣੀ ਸ਼ਾਇਰੀ ਅਤੇ ਗਾਇਕੀ ਨਾਲ ਇਸ ਸ਼ਾਨਦਾਰ ਸ਼ਾਮ 'ਚ ਆਪਣੇ ਰੰਗ ਬਿਖੇਰੇ ਹਨ। ਇਸ ਪ੍ਰੋਗਰਾਮ ਦਾ ਵੀਡੀਓ ਸਤਿੰਦਰ ਸਰਤਾਜ ਹੋਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾਂ ਕੀਤਾ ਹੈ। ਜਿਸ 'ਚ ਉਹਨਾਂ ਆਪਣੇ ਨਵੇਂ ਪੁਰਾਣੇ ਗਾਣਿਆਂ ਨਾਲ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਹੈ।

ਹੋਰ ਵੇਖੋ : ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ

 

View this post on Instagram

 

Hanji kal milde ha’n shaam nu #ChandigarhClub✨ @chandigarhclub Jiyo Dil Se Awards 6:30pm onwards for entry passes stay tuned with @myfmindia ?#SartaajLive?

A post shared by Satinder Sartaaj (@satindersartaaj) on Mar 15, 2019 at 9:15am PDT

ਸਤਿੰਦਰ ਸਰਤਾਜ ਹੋਰਾਂ ਨੇ ਸੂਫੀ ਸਿੰਗਿੰਗ 'ਚ ਪੰਜਾਬ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ ਹੈ। ਉਹਨਾਂ ਨੂੰ ਪਹਿਚਾਣ ਪੰਜਾਬ ਯੂਨੀਵਰਸਿਟੀ ਵੱਲੋਂ ਹੀ ਮਿਲੀ ਹੈ। ਸਰਤਾਜ ਹੁਣ ਤੱਕ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ ਨੂੰ ਸੁਣ ਕੇ ਰੂਹ ਨੂੰ ਸ਼ਾਂਤੀ ਪਹੁੰਚਦੀ ਹੈ। ਇੰਨ੍ਹਾਂ ਹੀ ਨਹੀਂ ਸਤਿੰਦਰ ਸਰਤਾਜ ਫਿਲਮ ਬਲੈਕ ਪ੍ਰਿੰਸ ਰਾਹੀਂ ਐਕਟਿੰਗ ਦੀ ਦੁਨੀਆਂ 'ਚ ਡੈਬਿਊ ਕਰ ਚੁੱਕੇ ਹਨ।

Related Post