ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਰੁਤਬਾ’ ਰਿਲੀਜ਼, ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਰੋਮਾਂਟਿਕ ਅੰਦਾਜ਼ ਨੇ ਜਿੱਤੇ ਦਰਸ਼ਕਾਂ ਦੇ ਦਿਲ

By  Shaminder January 16th 2023 04:15 PM -- Updated: January 16th 2023 04:41 PM

ਸਤਿੰਦਰ ਸਰਤਾਜ (Satinder Sartaaj)  ਦੀ ਆਵਾਜ਼ ‘ਚ ਨਵਾਂ ਗੀਤ ‘ਰੁਤਬਾ’ (Rutba) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸਤਿੰਦਰ ਸਰਤਾਜ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਮਨਿਸਟਰ ਨੇ। ਗੀਤ ‘ਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ ।

Satinder Sartaaj image Source :Youtube

ਹੋਰ ਪੜ੍ਹੋ : ਸਿੱਖ ਬਜ਼ੁਰਗ ਡਰਾਈਵਰ ਨੇ ‘ਬੱਸ ਡਰਾਈਵਰਾਂ’ ‘ਤੇ ਗਾਇਆ ਗੀਤ, ਅੰਗਰੇਜ਼ ਵੀ ਨੱਚਣ ਲਈ ਹੋਏ ਮਜ਼ਬੂਰ, ਵੇਖੋ ਵੀਡੀਓ

ਇਸ ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । ਇਸ ਗੀਤ ‘ਚ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਮੁੰਡੇ ਦੇ ਪਿਆਰ ‘ਚ ਦੀਵਾਨੀ ਹੋਈ ਫਿਰਦੀ ਹੈ ਅਤੇ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ ਅਤੇ ਹਮੇਸ਼ਾ ਹੀ ਉਸ ਦੇ ਖਿਆਲਾਂ ‘ਚ ਗੁਆਚੀ ਰਹਿੰਦੀ ਹੈ ।

Neeru Bajwa , image Source : Youtube

ਹੋਰ ਪੜ੍ਹੋ : ਪਰਵੀਨ ਭਾਰਟਾ ਨੇ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਜੀ ਦੇ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ

ਦੱਸ ਦਈਏ ਕਿ ਸਤਿੰਦਰ ਸਰਤਾਜ ਦਾ ਇਹ ਗੀਤ ਫ਼ਿਲਮ ‘ਕਲੀ ਜੋਟਾ’ ਦਾ ਹੈ । ਜਿਸ ਨੂੰ ਪ੍ਰਸ਼ੰਸਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ।

Image Source : Youtube

ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਫ਼ਿਲਮ ‘ਇੱਕੋਮਿੱਕੇ’ , ‘ਬਲੈਕ ਪ੍ਰਿੰਸ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

 

View this post on Instagram

 

A post shared by Satinder Sartaaj (@satindersartaaj)

Related Post