
ਸਤਿੰਦਰ ਸਰਤਾਜ (Satinder Sartaaj) ਦੀ ਆਵਾਜ਼ ‘ਚ ਨਵਾਂ ਗੀਤ ‘ਰੁਤਬਾ’ (Rutba) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸਤਿੰਦਰ ਸਰਤਾਜ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਮਨਿਸਟਰ ਨੇ। ਗੀਤ ‘ਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ ।

ਹੋਰ ਪੜ੍ਹੋ : ਸਿੱਖ ਬਜ਼ੁਰਗ ਡਰਾਈਵਰ ਨੇ ‘ਬੱਸ ਡਰਾਈਵਰਾਂ’ ‘ਤੇ ਗਾਇਆ ਗੀਤ, ਅੰਗਰੇਜ਼ ਵੀ ਨੱਚਣ ਲਈ ਹੋਏ ਮਜ਼ਬੂਰ, ਵੇਖੋ ਵੀਡੀਓ
ਇਸ ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । ਇਸ ਗੀਤ ‘ਚ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਮੁੰਡੇ ਦੇ ਪਿਆਰ ‘ਚ ਦੀਵਾਨੀ ਹੋਈ ਫਿਰਦੀ ਹੈ ਅਤੇ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ ਅਤੇ ਹਮੇਸ਼ਾ ਹੀ ਉਸ ਦੇ ਖਿਆਲਾਂ ‘ਚ ਗੁਆਚੀ ਰਹਿੰਦੀ ਹੈ ।

ਹੋਰ ਪੜ੍ਹੋ : ਪਰਵੀਨ ਭਾਰਟਾ ਨੇ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਜੀ ਦੇ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ
ਦੱਸ ਦਈਏ ਕਿ ਸਤਿੰਦਰ ਸਰਤਾਜ ਦਾ ਇਹ ਗੀਤ ਫ਼ਿਲਮ ‘ਕਲੀ ਜੋਟਾ’ ਦਾ ਹੈ । ਜਿਸ ਨੂੰ ਪ੍ਰਸ਼ੰਸਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ।

ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਫ਼ਿਲਮ ‘ਇੱਕੋਮਿੱਕੇ’ , ‘ਬਲੈਕ ਪ੍ਰਿੰਸ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
View this post on Instagram