ਸਤਿੰਦਰ ਸੱਤੀ ਅਤੇ ਗਾਇਕ Bad Singer ਨੇ ‘ਬੋਲ ਦੇ’ ਗੀਤ ਰਾਹੀਂ ਕੀਤਾ ਕਿਸਾਨਾਂ ਦਾ ਸਮਰਥਨ

By  Shaminder December 21st 2020 10:49 AM

ਦਿੱਲੀ ‘ਚ ਕਿਸਾਨਾਂ ਵੱਲੋਂ ਖੇਤੀ ਕਨੂੰੰਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਹੈ । ਅਜਿਹੇ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਕਿਸਾਨਾਂ ਦੇ ਸਮਰਥਨ ‘ਚ ਧਰਨੇ ‘ਚ ਸ਼ਾਮਿਲ ਹਨ । ਇਸ ਦੇ ਨਾਲ ਹੀ ਇਹ ਕਲਾਕਾਰ ਆਪੋ ਆਪਣੇ ਤਰੀਕੇ ਦੇ ਨਾਲ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ । ਬੈਡ ਸਿੰਗਰ ਦੇ ਨਾਂਅ ਨਾਲ ਜਾਣੇ ਜਾਂਦੇ ਗਾਇਕ ਅਤੇ ਸਤਿੰਦਰ ਸੱਤੀ ਨੇ ਵੀ ਆਪਣੇ ਹੀ ਤਰੀਕੇ ਦੇ ਨਾਲ ਕਿਸਾਨਾਂ ਦਾ ਸਮਰਥਨ ਕੀਤਾ ਹੈ ।

bad singer

ਗਾਇਕ ਵੱਲੋਂ ਇਸ ਗੀਤ ‘ਚ ਆਪਣੇ ਹੱਕ ਲਈ ਬੋਲਣ ਦੀ ਗੱਲ ਆਖੀ ਗਈ ਹੈ ।ਗੀਤ ਦੀ ਫੀਚਰਿੰਗ ‘ਚ ਸਤਿੰਦਰ ਸੱਤੀ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੇ ਇਹ ਗੀਤ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ ।ਗੀਤ ਨੂੰ ‘ਬੋਲ ਦੇ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਹੋਰ ਪੜ੍ਹੋ : ਸਤਿੰਦਰ ਸੱਤੀ ਨੇ ਆਪਣੇ ਮਾਪਿਆਂ ਦੀ ਫੋਟੋ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਖ਼ਾਸ ਸੁਨੇਹਾ ਦਿੰਦੇ ਹੋਇਆ ਦੱਸਿਆ ਕਿ ਪਰਿਵਾਰ ਦਾ ਪਿਆਰ ਤੇ ਸਪੋਟ ਕਦੇ ਵੀ ਤੁਹਾਨੂੰ ਇਕੱਲਾ ਮਹਿਸੂਸ ਨਹੀਂ ਕਰਨ ਦਿੰਦਾ

satti

ਗੀਤ ‘ਚ ਦਿਖਾਇਆ ਗਿਆ ਹੈ ਕਿ ਆਪਣੇ ਹੱਕਾਂ ਦੇ ਲਈ ਇਨਸਾਨ ਨੂੰ ਬੋਲਣਾ ਹੀ ਪੈਂਦਾ ਹੈ । ਕਿਉਂਕਿ ਕਿਸੇ ਦਾ ਜ਼ੁਲਮ ਸਹਿਣਾ ਵੀ ਪਾਪ ਹੁੰਦਾ ਹੈ ਕਿਉਂਕਿ ਤੇ ਜੇ ਤੁਸੀਂ ਜ਼ੁਲਮ ਸਹੀ ਜਾਓਗੇ ਤਾਂ ਜ਼ੁਲਮ ਕਰਨ ਵਾਲੇ ਦਾ ਹੌਸਲਾ ਹੋਰ ਵੱਧਦਾ ਜਾਵੇਗਾ ।

bad singer

ਗੀਤ ਦੇ ਬੋਲ ਖੁਦ ਗਾਇਕ ਵੱਲੋਂ ਲਿਖੇ ਗਏ ਨੇ ਅਤੇ ਸਤਿੰਦਰ ਸੱਤੀ ਨੇ ਬੈਡ ਸਿੰਗਰ ਦਾ ਸਾਥ ਦਿੱਤਾ ਹੈ । ਗੀਤ ਨੂੰ ਮਿਊਜ਼ਿਕ ਰਿੱਕੀ ਟੀ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਗਾਇਕ ਨੇ ਆਪਣੇ ਵੱਖਰੇ ਹੀ ਅੰਦਾਜ਼ ‘ਚ ਕਿਸਾਨਾਂ ਦਾ ਸਮਰਥਨ ਕੀਤਾ ਹੈ ।

Related Post