ਬੱਬੂ ਮਾਨ ਨੇ ਕਹੀ ਵੱਡੀ ਗੱਲ, ਇਹ ਕੰਮ ਹੋ ਜਾਵੇ ਤਾਂ ਪੰਜਾਬੀ ਇੰਡਸਟਰੀ ਬਾਲੀਵੁੱਡ ਨੂੰ ਦੇ ਸਕਦੀ ਹੈ ਮਾਤ

By  Rupinder Kaler February 12th 2020 11:59 AM

ਸਤਿੰਦਰ ਸੱਤੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਦੇ ਹਰ ਪਾਸੇ ਚਰਚੇ ਹਨ ਕਿਉਂਕਿ ਪੀਟੀਸੀ ਪੰਜਾਬੀ ’ਤੇ ਦਿਖਾਏ ਜਾਣ ਵਾਲੇ ਇਸ ਸ਼ੋਅ ਵਿੱਚ ਪੰਜਾਬੀ ਇੰਡਸਟਰੀ ਦੇ ਵੱਡੇ ਸਿਤਾਰੇ ਪਹੁੰਚ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ । ਇਸ ਸ਼ੋਅ ਦੀ ਸਫਲਤਾ ਤੋਂ ਬਾਅਦ ਇੱਕ ਖ਼ਾਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬੱਬੂ ਮਾਨ ਸਮੇਤ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਪਹੁੰਚਿਆ ।

https://www.facebook.com/ptcpunjabi/photos/pb.370387196438869.-2207520000../1909879765822930/?type=3&theater

ਇਸ ਖ਼ਾਸ ਪ੍ਰੋਗਰਾਮ ਵਿੱਚ ਹਰ ਸਿਤਾਰੇ ਨੇ ਆਪਣੇ ਵਿਚਾਰ ਰੱਖੇ । ਬੱਬੂ ਮਾਨ ਨੇ ਗੱਲ-ਬਾਤ ਕਰਦੇ ਹੋਏ ਕਿਹਾ ਕਿ ਪੰਜਾਬੀ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਹਰ ਬੰਦੇ ਨੂੰ ਇੱਕ ਪਲੇਟਫਾਰਮ ’ਤੇ ਇੱਕਠੇ ਹੋਣ ਦੀ ਜ਼ਰੂਰਤ ਹੈ । ਉਹਨਾਂ ਨੇ ਕਿਹਾ ਕਿ ਜੇਕਰ ਇਧਰਲੇ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੀ ਐਂਟਰਟੇਨਮੈਂਟ ਇੰਡਸਟਰੀ ਇੱਕਠੀ ਹੋ ਜਾਵੇ ਤਾਂ ਪੰਜਾਬੀ ਇੰਡਸਟਰੀ ਬਾਲੀਵੁੱਡ ਨੂੰ ਮਾਤ ਦੇ ਸਕਦੀ ਹੈ ।

ਇਸ ਦੌਰਾਨ ਹੋਰ ਵੀ ਕਈ ਸਿਤਾਰਿਆਂ ਨੇ ਆਪਣੇ ਵਿਚਾਰ ਰੱਖੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਪੀਟੀਸੀ ਪੰਜਾਬੀ ’ਤੇ ਹਰ ਬੁੱਧਵਾਰ ਰਾਤ 8.30 ਵਜੇ ਦਿਖਾਇਆ ਜਾਂਦਾ ਹੈ । ਇਸ ਸ਼ੋਅ ਨੂੰ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

https://www.instagram.com/p/B8b0GB-luMT/?igshid=1120vk7f45he2

https://www.instagram.com/p/B8cQY_rnswA/?igshid=1hpfhkzkz989i

Related Post