ਇਸ ਵਜ੍ਹਾ ਕਰਕੇ ਹਿਮਾਂਸ਼ੀ ਖੁਰਾਣਾ ਨੂੰ ਕਿਹਾ ਜਾਂਦਾ ਹੈ ਕੰਟਰੋਵਰਸੀ ਕਵੀਨ …!

By  Rupinder Kaler February 19th 2020 11:36 AM

ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਅੱਜ ਯਾਨੀ 19 ਫਰਵਰੀ ਨੂੰ ਪੰਜਾਬ ਦੀ ਐਸ਼ਵਰਿਆ ਰਾਏ ਹਿਮਾਂਸ਼ੀ ਖੁਰਣਾ ਪਹੁੰਚ ਰਹੀ ਹੈ । ਇਸ ਸ਼ੋਅ ਵਿੱਚ ਹਿਮਾਂਸ਼ੀ ਖੁਰਾਣਾ ਚਾਹ ਦੀਆਂ ਚੁਸਕੀਆਂ ਦੇ ਨਾਲ ਸਤਿੰਦਰ ਸੱਤੀ ਦੇ ਅੱਗੇ ਆਪਣੇ ਦਿਲ ਦੇ ਕਈ ਰਾਜ਼ ਖੋਲਣ ਜਾ ਰਹੀ ਹੈ । ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਵਿੱਚ ਹਿਮਾਂਸ਼ੀ ਨੇ ਸ਼ਹਿਨਾਜ਼ ਗਿੱਲ ਨਾਲ ਹੋਈ ਕੰਟਰੋਵਰਸੀ ’ਤੇ ਵੀ ਆਪਣਾ ਪੱਖ ਰੱਖਿਆ ।

https://www.instagram.com/p/B8u_OjQFb2t/

ਹਿਮਾਂਸ਼ੀ ਨੇ ਕਿਹਾ ਕਿ ਉਸ ਨੂੰ ਸਮਾਜਿਕ ਮੁੱਦਿਆਂ ਤੇ ਬੋਲਣ ਦੀ ਆਦਤ ਹੈ, ਇਸੇ ਲਈ ਉਹਨਾਂ ਦੇ ਨਾਲ ਕੋਈ ਨਾ ਕੋਈ ਕੰਟਰੋਵਰਸੀ ਜੁੜ ਜਾਂਦੀ ਹੈ । ਹਿਮਾਂਸ਼ੀ ਨੇ ਕਿਹਾ ਕਿ ਉਹ ਕਿਸੇ ਨਾਲ ਵੀ ਧੱਕਾ ਹੁੰਦੇ ਨਹੀਂ ਦੇਖ ਸਕਦੀ, ਤੇ ਉਹ ਧੱਕਾ ਕਰਨ ਵਾਲੇ ਦੇ ਖਿਲਾਫ ਡੱਟ ਜਾਂਦੀ ਹੈ ।

https://www.instagram.com/p/B8syNTXFDDo/

ਇਸੇ ਲਈ ਉਸ ਦੇ ਨਾਲ ਕੋਈ ਨਾ ਕੋਈ ਵਿਵਾਦ ਜੁੜ ਜਾਂਦਾ ਹੈ । ਸੋ ਹਿਮਾਂਸ਼ੀ ਖੁਰਾਣਾ ਨਾਲ ਜੁੜੀਆਂ ਇਸੇ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।

Related Post