ਹੱਥ ‘ਚ ਮਾਇਕ ਲੈ ਕੇ ਗਾਉਂਦੇ ਹੋਏ ਇਸ ਸਰਦਾਰ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ? ਪੰਜਾਬੀ ਮਿਊਜ਼ਿਕ ਜਗਤ ਦਾ ਹੈ ਇਹ ਨਾਮੀ ਗਾਇਕ, ਕਮੈਂਟ ਕਰਕੇ ਦੱਸੋ ਨਾਂਅ

By  Lajwinder kaur July 19th 2021 03:47 PM

ਕਲਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਅਕਸਰ ਹੀ ਪ੍ਰਸ਼ੰਸਕਾਂ ਦੇ ਲਈ ਖਿੱਚ ਦਾ ਕੇਂਦਰ ਰਹਿੰਦੀਆਂ ਨੇ। ਜੀ ਹਾਂ ਅਜਿਹੀ ਹੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜੀ ਹਾਂ ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਇਸ ਸਰਦਾਰ ਗੱਭਰੂ ਨੂੰ ਕੀ ਤੁਸੀਂ ਪਹਿਚਾਣ ਪਾਏ।

singer satwinder bugga image source- facebook

ਹੋਰ ਪੜ੍ਹੋ : ਦੇਖੋ ਵੀਡੀਓ : ਕੰਵਰ ਗਰੇਵਾਲ ਅਤੇ ਹਰਫ ਚੀਮਾ ਦਾ ਨਵਾਂ ਕਿਸਾਨੀ ਗੀਤ ‘2022’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਇਕਾਂ ਨੇ ਕਿਹਾ- ‘ਚੇਤੇ ਰੱਖਿਓ...ਨਹੀਂ ਮੁੱਕਿਆ ਘੋਲ ਕਿਸਾਨੀ ਦਾ’

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਕਰਤਾ ਐਲਾਨ ਆਪਣੀ ਮਿਊਜ਼ਿਕ ਐਲਬਮ ‘Limited Edition’ ‘ਚੋਂ ਪਹਿਲੇ ਗੀਤ ਦਾ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

inside post of satwinder bugga shared old video image source- facebook

ਚਲੋ ਤੁਹਾਨੂੰ ਦੱਸਦੇ ਹਾਂ ਇਹ ਸਰਦਾਰ ਗੱਭਰੂ ਕੌਣ ਹੈ ਜੋ ਹੱਥ 'ਚ ਮਾਇਕ ਲੈ ਕੇ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਜੀ ਹਾਂ ਇਹ ਹੋਰ ਕੋਈ ਨਹੀਂ ਸਗੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਤਵਿੰਦਰ ਬੁੱਗਾ ਨੇ। ਇਹ ਤਸਵੀਰ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਪੋਸਟ ਕੀਤਾ ਹੈ। ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-‘ ਇਹ ਉਸ ਵੇਲੇ ਦੀ ਗੱਲ ਹੈ ? #ThrowBack #Australia #SatwinderBugga’ । ਪ੍ਰਸ਼ੰਸਕਾਂ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

inside image of punjabi singer satwinder bugga image source- facebook

ਸਤਵਿੰਦਰ ਬੁੱਗਾ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਗੀਤ ਦਿੱਤੇ ਸਨ ਜਿਹੜੇ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ। ਗਾਇਕ ਬੁੱਗਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ, ਉਹ ਅਕਸਰ ਹੀ ਆਪਣੀ ਪੁਰਾਣੀ ਯਾਦਾਂ ‘ਚੋਂ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ। ਸਤਵਿੰਦਰ ਬੁੱਗਾ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ। ਉਹ ‘ਪਾਗਲ’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ ।

Related Post