ਜਿਮ ਨੂੰ ਲੈਕੇ ਸਾਵਣ ਰੂਪਾਵਾਲੀ ਹਨ ਕਾਫ਼ੀ ਉਤਸ਼ਾਹਿਤ, ਰੋਜ਼ਾਨਾਂ ਸਾਂਝਾ ਕਰਦੇ ਹਨ ਆਪਣੀਆਂ ਵੀਡੀਓ

By  Rajan Sharma July 26th 2018 07:21 AM

ਫ਼ਿਲਮ ਹਰਜੀਤਾ punjabi film ਰਾਹੀਂ ਪੰਜਾਬੀ ਇੰਡਸਟਰੀ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੀ ਅਦਾਕਾਰਾਂ ਸਾਵਣ ਰੂਪਾਵਾਲੀ sawan rupowali ਅੱਜ ਕਲ ਆਪਣੀ ਫਿੱਟਨੈੱਸ ਦਾ ਬੜਾ ਦੀਆਂ ਰੱਖਦੇ ਹਨ| ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧਿਆਂ ਬਾਰੇ ਫੈਨਸ ਨੂੰ ਸੋਸ਼ਲ ਮੀਡਿਆ ਦੇ ਰਾਹੀਂ ਜਾਣਕਾਰੀ ਦੇਂਦੇ ਰਹਿਣਾ ਉਹਨਾਂ ਨੂੰ ਬੜਾ ਚੰਗਾ ਲੱਗਦਾ ਹੈ| ਸਾਵਣ ਰੂਪਾਵਾਲੀ ਨੇ ਸਾਂਝਾ ਕੀਤੀ ਹੈ ਇੱਕ ਵੀਡੀਓ ਜਿਸ ਵਿੱਚ ਉਹ ਜਿਮ ਵਿੱਚ ਆਪਣੀ ਟ੍ਰੇਨਰ ਨਾਲ ਕਸਰਤ ਕਰਦੇ ਹੋਏ ਨਜ਼ਰ ਆ ਰਹੀ ਹੈ| ਸਾਵਨ ਬੜੀ ਹੀ ਮਿਹਨਤ ਨਾਲ ਕਸਰਤ ਕਰ ਰਹੀ ਹੈ ਲੱਗਦਾ ਹੈ ਉਹ ਆਪਣੇ ਕਿਸੇ ਨਵੇਂ ਪ੍ਰੋਜੈਕਟ ਦੀਆਂ ਤਿਆਰੀਆਂ ਵਿੱਚ ਹੈ| ਦੱਸ ਦੇਈਏ ਕਿ ਫ਼ਿਲਮ ਹਰਜੀਤਾ ਵਿੱਚ ਵੀ ਸਾਵਨ ਐਮੀ ਵਿਰਕ ਦੀ ਹਾਕੀ ਟ੍ਰੇਨਰ ਬਣੀ ਹੋਈ ਦਿਖਾਈ ਦੇ ਰਹੀ ਸੀ| ਉਹਨਾਂ ਨੇ ਕੁਝ ਦਿਨ ਪਹਿਲਾ ਵੀ ਆਪਣੇ ਸੋਸ਼ਲ ਮੀਡਿਆ ਤੇ ਆਪਣੀ ਕਸਰਤ ਕਰ ਦੀਆਂ ਕਈ ਵੀਡੀਓ ਸਾਂਝਾ ਕੀਤੀਆਂ ਸੀ|

https://www.instagram.com/p/BlpZN-HlTnt/?taken-by=sawanrupowali

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਫਿਲਮ ‘ਹਰਜੀਤਾ’ ਵਿੱਚ ਸਾਵਣ ਰੂਪਾਵਾਲੀ sawan rupowali ਨੇ ਮੁੱਖ ਭੂਮਿਕਾ ਨਿਭਾਈ। ਦੱਸ ਦੇਈਏ ਕਿ ਜਦੋਂ ਇਸ ਫਿਲਮ ਦਾ ਟਰੇਲਰ ਆਇਆ ਸੀ ਤਾਂ ਫਿਲਮ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਸੀ | ਇਸ ਫਿਲਮ punjabi film ਨੂੰ ਵੇਖਣ ਲਈ ਦਰਸ਼ਕ ਕਾਫੀ ਭਾਰੀ ਮਾਤਰਾ ‘ਚ ਸਿਨੇਮਾਘਰਾਂ ‘ਚ ਪੁੱਜੇ। ਭਾਰਤ ਦੀ ਰਾਸ਼ਟਰੀ ਖੇਡ ਹਾਕੀ ‘ਤੇ ਆਧਾਰਿਤ ਹੋਣ ਕਾਰਨ ਇਹ ਫਿਲਮ ਕਾਫੀ ਚਰਚਾ ‘ਚ ਰਹਿ ਚੁੱਕੀ ਹੈ| ਪੰਜਾਬੀ ਫਿਲਮ ਦੇ ਨਾਮਵਰ ਅਦਾਕਾਰ ਐਮੀ ਵਿਰਕ ਨੇ ਇਸ ਫਿਲਮ ਰਾਹੀਂ ਆਪਣੀ ਅਦਾਕਾਰੀ ਦੇ ਕੱਦ ਨੂੰ ਹੋਰ ਉੱਚਾ ਚੁੱਕਿਆ ਹੈ। ਪੂਰੀ ਫਿਲਮ ਦੀ ਕਹਾਣੀ ਐਮੀ ਵਿਰਕ ਅਤੇ ਸਾਵਣ ਰੂਪਾਵਾਲੀ ਦੇ ਮੋਢਿਆਂ ‘ਤੇ ਹੀ ਟਿਕੀ ਹੋਈ ਹੈ। ਸਾਵਣ ਰੂਪਾਵਾਲੀ ਦਾ ਕਿਰਦਾਰ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਾ ਰਿਹਾ ਹੈ।

sawan

Related Post