ਜਿਮ ਵਿੱਚ ਖ਼ੂਬ ਮਿਹਨਤ ਕਰ ਰਹੀ ਹੈ ਅੱਜ ਕਲ ਸਾਵਣ ਰੁਪਾਵਾਲੀ

Written by  Rajan Sharma   |  July 14th 2018 07:47 AM  |  Updated: July 14th 2018 07:47 AM

ਜਿਮ ਵਿੱਚ ਖ਼ੂਬ ਮਿਹਨਤ ਕਰ ਰਹੀ ਹੈ ਅੱਜ ਕਲ ਸਾਵਣ ਰੁਪਾਵਾਲੀ

ਫ਼ਿਲਮ ਹਰਜੀਤਾ punjabi film ਰਾਹੀਂ ਪੰਜਾਬੀ ਇੰਡਸਟਰੀ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੀ ਅਦਾਕਾਰਾਂ ਸਾਵਣ ਰੂਪਾਵਾਲੀ sawan rupowali ਸੱਭ ਦੀ ਬੜੀ ਹੀ ਹਰਮਨਪਿਆਰੀ ਅਦਾਕਾਰਾਂ ਹੈ ਅਤੇ ਆਪਣੀ ਅਦਾਕਾਰੀ ਕਰਕੇ ਸੱਭ ਨੂੰ ਬਹੁਤ ਪਸੰਦ ਹੈ| ਫ਼ਿਲਮ ਇੰਡਸਟਰੀ ਦੇ ਸਾਰੇ ਕਲਾਕਾਰ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਕੁਝ ਨਾ ਕੁਝ ਆਪਣੇ ਫੈਨਸ ਲਈ ਸਾਂਝਾ ਕਰਦੇ ਰਹਿੰਦੇ ਹੈ| ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧਿਆਂ ਬਾਰੇ ਫੈਨਸ ਨੂੰ ਸੋਸ਼ਲ ਮੀਡਿਆ ਦੇ ਰਾਹੀਂ ਜਾਣਕਾਰੀ ਦੇਂਦੇ ਰਹਿੰਦੇ ਹਨ| ਕੁਝ ਇਸ ਤਰਾਂ ਦਾ ਹੀ ਅਦਾਕਾਰਾਂ ਸਾਵਣ ਰੂਪਾਵਾਲੀ ਨੇ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਜਿਮ ਵਿੱਚ ਆਪਣੀ ਟ੍ਰੇਨਰ ਨਾਲ ਕਸਰਤ ਕਰਦੇ ਹੋਏ ਨਜ਼ਰ ਆ ਰਹੀ ਹੈ| ਸਾਵਨ ਬੜੀ ਹੀ ਮਿਹਨਤ ਨਾਲ ਕਸਰਤ ਕਰ ਰਹੀ ਹੈ ਲੱਗਦਾ ਹੈ ਉਹ ਆਪਣੇ ਕਿਸੇ ਨਵੇਂ ਪ੍ਰੋਜੈਕਟ ਦੀਆਂ ਤਿਆਰੀਆਂ ਵਿੱਚ ਹੈ| ਦੱਸ ਦੇਈਏ ਕਿ ਫ਼ਿਲਮ ਹਰਜੀਤਾ ਵਿੱਚ ਵੀ ਸਾਵਨ ਐਮੀ ਵਿਰਕ ਦੀ ਹਾਕੀ ਟ੍ਰੇਨਰ ਬਣੀ ਹੋਈ ਦਿਖਾਈ ਦੇ ਰਹੀ ਸੀ|

https://www.instagram.com/p/BlMxGS4FAEh/

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਫਿਲਮ ‘ਹਰਜੀਤਾ’ ਵਿੱਚ ਸਾਵਣ ਰੂਪਾਵਾਲੀ sawan rupowali ਨੇ ਮੁੱਖ ਭੂਮਿਕਾ ਨਿਭਾਈ। ਦੱਸ ਦੇਈਏ ਕਿ ਜਦੋਂ ਇਸ ਫਿਲਮ ਦਾ ਟਰੇਲਰ ਆਇਆ ਸੀ ਤਾਂ ਫਿਲਮ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਸੀ | ਇਸ ਫਿਲਮ punjabi film ਨੂੰ ਵੇਖਣ ਲਈ ਦਰਸ਼ਕ ਕਾਫੀ ਭਾਰੀ ਮਾਤਰਾ ‘ਚ ਸਿਨੇਮਾਘਰਾਂ ‘ਚ ਪੁੱਜੇ। ਭਾਰਤ ਦੀ ਰਾਸ਼ਟਰੀ ਖੇਡ ਹਾਕੀ ‘ਤੇ ਆਧਾਰਿਤ ਹੋਣ ਕਾਰਨ ਇਹ ਫਿਲਮ ਕਾਫੀ ਚਰਚਾ ‘ਚ ਰਹਿ ਚੁੱਕੀ ਹੈ| ਪੰਜਾਬੀ ਫਿਲਮ ਦੇ ਨਾਮਵਰ ਅਦਾਕਾਰ ਐਮੀ ਵਿਰਕ ਨੇ ਇਸ ਫਿਲਮ ਰਾਹੀਂ ਆਪਣੀ ਅਦਾਕਾਰੀ ਦੇ ਕੱਦ ਨੂੰ ਹੋਰ ਉੱਚਾ ਚੁੱਕਿਆ ਹੈ। ਪੂਰੀ ਫਿਲਮ ਦੀ ਕਹਾਣੀ ਐਮੀ ਵਿਰਕ ਅਤੇ ਸਾਵਣ ਰੂਪਾਵਾਲੀ ਦੇ ਮੋਢਿਆਂ ‘ਤੇ ਹੀ ਟਿਕੀ ਹੋਈ ਹੈ। ਸਾਵਣ ਰੂਪਾਵਾਲੀ ਦਾ ਕਿਰਦਾਰ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਾ ਰਿਹਾ ਹੈ।

Sawan Aka Arpan In Harjeeta Sawan Aka Arpan In Harjeeta


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network