ਦੇਖੋ ਕਿਵੇਂ ਗੁਰਨਾਮ ਭੁੱਲਰ ਨੇ ਕੀਤੀ ਜਿੰਮੀ ਸ਼ੇਰਗਿੱਲ ਦੀ ਨਕਲ  

By  Lajwinder kaur March 31st 2022 03:30 PM

ਇੱਕ ਅਪ੍ਰੈਲ ਨੂੰ ਗੁਰਨਾਮ ਭੁੱਲਰ ਅਤੇ ਤਾਨੀਆ ਦੀ ਫ਼ਿਲਮ ਲੇਖ਼ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਟ੍ਰੇਲਰ ਤੋਂ ਲੈ ਕੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਦੌਰਾਨ ਫ਼ਿਲਮ ਦੇ ਡਾਇਲਾਗ ਪ੍ਰੋਮੋ ਵੀ ਰਿਲੀਜ਼ ਕੀਤੇ ਜਾ ਰਹੇ ਹਨ। ਅਜਿਹਾ ਇੱਕ ਡਾਇਲਾਗ ਪ੍ਰੋਮੋ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਛੋਟੀ ਜਿਹੀ ਕਲਿੱਪ ‘ਚ ਗੁਰਨਾਮ ਭੁੱਲਰ ਤੇ ਕਾਕਾ ਕੌਤਕੀ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸੀਤੋ ਮਰਜਾਨੀ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਭਰਵੇਂ ਹੁੰਗਾਰੇ ਨਾਲ ਗੱਡੇ ਸਫਲਤਾ ਦੇ ਝੰਡੇ

inside image of fauji cutting dialogue from movie lekh

ਵੀਡੀਓ ‘ਚ ਦੇਖ ਸਕਦੇ ਹੋ ਕਾਕਾ ਕੌਤਕੀ ਗੁਰਨਾਮ ਭੁੱਲਰ ਨੂੰ ਕਹਿੰਦੇ ਨੇ ਫੌਜੀ ਕੱਟ, ਫੌਜੀ ਜੈਕਟ, ਲਗਦਾ ਸੀ ਕਿ ਦੇਸ਼ ਭਗਤੀ ਜਾਗ ਰਹੀ ਹੈ ਮੇਰੇ ਪੁੱਤਰ ‘ਚ..ਆ ਮਾਸੜ ਦੀ ਰੀਸ ਹੋ ਰਹੀ ਹੈ। ਦੱਸ ਦਈਏ ਫ਼ਿਲਮ ਚ ਕਾਕਾ ਕੋਤਕੀ ਗੁਰਨਾਮ ਭੁੱਲਰ ਦੇ ਪਿਓ ਦੀ ਭੂਮਿਕਾ ਦੇ ਕਿਰਦਾਰ ਚ ਨਜ਼ਰ ਆਉਣਗੇ। ਵੀਡੀਓ ‘ਚ ਦੇਖ ਸਕਦੇ ਹੋ ਗੁਰਨਾਮ ਭੁੱਲਰ ਬਾਲੀਵੁੱਡ ਤੇ ਪਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ ਦੀ ਨਕਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਫ਼ਿਲਮ ਮੇਲ ਕਰਾਦੇ ਰੱਬਾ ‘ਚ ਜਿੰਮੀ ਸ਼ੇਰਗਿੱਲ ਨੇ ਰਾਜਵੀਰ ਨਾਂਅ ਦਾ ਕਿਰਦਾਰ ਨਿਭਾਇਆ ਸੀ। ਜਿਸ ਕਰਕੇ ਗੁਰਨਾਮ ਭੁੱਲਰ ਵੀ ਜਿੰਮੀ ਵਾਂਗ ਆਪਣਾ ਹੇਅਰ ਕੱਟ ਕਰਵਾ ਲੈਂਦਾ ਹੈ ਤੇ ਜਿੰਮੀ ਸ਼ੇਰਗਿੱਲ ਵਰਗੀ ਫੌਜੀ ਜੈਕਟ ਵੀ ਖਰੀਦ ਲੈਂਦਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

lekh movie sceen

ਹੋਰ ਪੜ੍ਹੋ : ਆਪਣੇ ਨਵੇਂ ਗੀਤ ‘ਚ ਸ਼ਰਟਲੈੱਸ ਹੋਏ ਹਾਰਡੀ ਸੰਧੂ, ‘Kudiyan Lahore Diyan’ ਗੀਤ ਰਿਲੀਜ਼ ਹੋਣ ਤੋਂ ਬਾਅਦ ਪਾ ਰਿਹਾ ਹੈ ਧੱਕ

ਇਸ ਫ਼ਿਲਮ ਦੀ ਕਹਾਣੀ ਨਾਮੀ ਫ਼ਿਲਮ ਲੇਖਕ ਜਗਦੀਪ ਸਿੱਧੂ ਨੇ ਲਿਖੀ ਹੈ ਤੇ ਮਨਵੀਰ ਬਰਾੜ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਇੱਕ ਅਜਿਹੀ ਦੁਨੀਆਂ ਦੀ ਝਲਕ ਦੇਖਣ ਨੂੰ ਮਿਲੇਗੀ ਜਿਸ ਵਿੱਚ ਰੋਮਾਂਸ ਅਤੇ ਦਿਲ ਟੁੱਟਣ ਵਾਲੇ ਦੋਵੇਂ ਅਹਿਸਾਸਾਂ ਦਾ ਅਨੁਭਵ ਹੋਵੇਗਾ। ਇਹ ਫ਼ਿਲਮ ਕੱਲ੍ਹ ਯਾਨੀਕਿ ਇੱਕ ਅਪ੍ਰੈਲ ਨੂੰ ਦਰਸ਼ਕਾਂ ਦੇ ਰੂਬਰੂ ਹੋ ਜਾਵੇਗੀ।

Related Post