‘ਮੇਰਾ ਗੁੱਡ ਲੱਕ’ ਗੀਤ ਦੇ ਇਸ ਸੀਨ ਲਈ ਪ੍ਰਭ ਗਿੱਲ ਨੇ ਦੇਖੋ ਕਿੰਨੀ ਕੀਤੀ ਹੈ ਮਿਹਨਤ, ਬੀਹਾਈਂਡ ਦਾ ਸੀਨ ਦਾ ਵੀਡੀਓ ਕੀਤਾ ਸਾਂਝਾ

By  Lajwinder kaur July 6th 2021 03:22 PM

ਪੰਜਾਬੀ ਗਾਇਕ ਪ੍ਰਭ ਗਿੱਲ ਜੋ ਕਿ ਏਨੀਂ ਦਿਨੀਂ ਆਪਣੇ ਨਵੇਂ ਗੀਤ ‘ਮੇਰਾ ਗੁੱਡ ਲੱਕ’ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਨੇ। ਜੀ ਹਾਂ ਕੁਝ ਦਿਨ ਪਹਿਲਾਂ ਹੀ ਇਹ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਉਨ੍ਹਾਂ ਨੇ ਇਸ ਗੀਤ ਦੇ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ ਹੈ।

Prabh Gill-Mera Goodluck Image Source: Instagram

ਹੋਰ ਪੜ੍ਹੋ :  ਹਰਭਜਨ ਸਿੰਘ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਬਹੁਤ ਜਲਦ ਘਰ ‘ਚ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

ਹੋਰ ਪੜ੍ਹੋ :  ਗੈਰੀ ਸੰਧੂ ਨੇ ਆਪਣੇ ਭਰਾ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਆਪਣੇ ਵੀਰ ਲਈ ਆਖੀ ਖ਼ਾਸ ਗੱਲ

inside image of prabh gill shared video Image Source: Instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬੀਹਾਈਂਡ ਦਾ ਸੀਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਗੀਤ ਦੀ ਮਾਡਲ ਦੇ ਨਾਲ ਨਜ਼ਰ ਆ ਰਹੇ ਨੇ। ਇਸ ਸੀਨ ਨੂੰ ਪਰਫੈਕਟ ਸੀਨ ਦੇਣ ਲਈ ਵਾਰ-ਵਾਰ ਸਵੀਮਿੰਗ ਪੂਲ ‘ਚ ਡਿੱਗਣਾ ਪਿਆ ਸੀ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Mera Good luck-Prabh Gill Image Source: Instagram

ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਤਾਰਿਆਂ ਦੇ ਦੇਸ਼, ਵਾਸਤਾ, ਬੱਚਾ, ਮੇਰੇ ਕੋਲ, ਪਹਿਲੀ ਵਾਰ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।

 

View this post on Instagram

 

A post shared by Prabh Gill (@prabhgillmusic)

Related Post