ਮੌਨੀ ਰਾਏ ਦੇ ਗ੍ਰਹਿ ਪ੍ਰਵੇਸ਼ ਦਾ ਵੀਡੀਓ ਆਇਆ ਸਾਹਮਣੇ, ਲਾਲ ਰੰਗ ਦੀ ਸਾੜ੍ਹੀ ‘ਚ ਬੇਹੱਦ ਖ਼ੂਬਸੂਰਤ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

By  Lajwinder kaur January 31st 2022 11:03 AM -- Updated: January 31st 2022 01:35 PM

ਟੀਵੀ ਦੀ 'ਨਾਗਿਨ' ਮੌਨੀ ਰਾਏ Mouni Roy ਸੂਰਜ ਨਾਂਬਿਆਰ ਨਾਲ ਵਿਆਹ ਕਰ ਕੇ ਮੁੰਬਈ ਵਾਪਸ ਆ ਗਈ ਹੈ। ਵਿਆਹ ਤੋਂ ਬਾਅਦ ਮੌਨੀ ਨੂੰ ਪਹਿਲੀ ਵਾਰ ਪਤੀ ਸੂਰਜ Suraj Nambiar  ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਇਸ ਖਾਸ ਮੌਕੇ 'ਤੇ ਮੌਨੀ ਮੀਡੀਆ ਨੂੰ ਹੱਥ ਜੋੜ ਕੇ ਧੰਨਵਾਦ ਕਰਦੀ ਹੋਈ ਨਜ਼ਰ ਆਈ। ਵਿਆਹ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਇਕੱਠੇ ਨਜ਼ਰ ਆਏ । ਦੱਸ ਦਈਏ ਕੁਝ ਹੋਰ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਹਨ।

mouni roy

image source -instagram

ਹੋਰ ਪੜ੍ਹੋ : ਹਾਰਡੀ ਸੰਧੂ ਨੇ ‘Srivalli’ ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਅੱਲੂ ਅਰਜੁਨ ਨੇ ਏਨਾਂ ਪਿਆਰ ਦੇਣ ਲਈ ਕੀਤਾ ਧੰਨਵਾਦ, ਦੇਖੋ ਵੀਡੀਓ

ਮੌਨੀ ਰਾਏ ਦੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਸਹੁਰੇ ਘਰ ਪਹੁੰਚੀ, ਜਿੱਥ ਉਹ ਗ੍ਰਹਿ ਪ੍ਰਵੇਸ਼ griha pravesh ਦੀ ਰਸਮ ਅਦਾ ਕਰਦੀ ਹੋਈ ਨਜ਼ਰ ਆਈ । ਇਸ ਤੋਂ ਇਲਾਵਾ ਇਸ ਰਸਮ ਮੌਕੇ ਉਨ੍ਹਾਂ ਦੇ ਖ਼ਾਸ ਮਿੱਤਰ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਨੇ ਪਿਆਰੀ ਜਿਹੀ ਵੀਡੀਓ ਨਾਲ ਸ਼ਹਿਨਾਜ਼ ਗਿੱਲ ਨੂੰ ਕੀਤਾ ਬਰਥਡੇਅ ਵਿਸ਼, ਦਰਸ਼ਕਾਂ ਨੂੰ ਗੁਰਬਾਜ਼ ਤੇ ਸ਼ਹਿਨਾਜ਼ ਦਾ ਕਿਊਟ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

haldi ceremony of mouni roy wedding bell image source -instagram

ਇਸ ਖ਼ਾਸ ਮੌਕੇ 'ਤੇ ਮੌਨੀ ਰਾਏ ਨੇ ਲਾਲ ਰੰਗ ਦੀ ਸਾੜ੍ਹੀ ਪਾਈ ਨਜ਼ਰ ਆਈ । ਗੋਲਡ ਵਾਲੇ ਝੂਮਕੇ, ਹੱਥਾਂ ਵਿੱਚ ਮਹਿੰਦੀ ਅਤੇ ਮੰਗ ਵਿੱਚ ਸਿੰਦੂਰ ਉਸਦੀ ਦਿੱਖ ਨੂੰ ਚਾਰ ਚੰਨ ਲਗਾ ਰਹੇ ਹਨ। ਇਸ ਦੇ ਨਾਲ ਹੀ ਸੂਰਜ ਨੇ ਸਫੇਦ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਦੋਵਾਂ ਦੀ ਜੋੜੀ ਇਕੱਠੀ ਬਹੁਤ ਹੀ ਪਿਆਰੀ ਲੱਗ ਰਹੀ ਹੈ। ਇਸ ਤੋਂ ਇਲਾਵਾ ਦੋਵੇਂ ਜਣੇ ਕੰਗਣਾ ਖੇਡਦੇ ਹੋਏ ਵੀ ਨਜ਼ਰ ਆਏ। ਦੱਸ ਦਈਏ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।

 

View this post on Instagram

 

A post shared by Instant Bollywood (@instantbollywood)

Related Post