‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਇਸ ਵਾਰ ਮਨਕਿਰਤ ਔਲਖ ਖੋਲਣਗੇ ਆਪਣੇ ਦਿਲ ਦੇ ਰਾਜ਼

By  Rupinder Kaler February 21st 2020 11:12 AM

ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਇਸ ਵਾਰ ਗਾਇਕ ਮਨਕਿਰਤ ਔਲਖ ਆ ਰਹੇ ਹਨ । ਇਸ ਸ਼ੋਅ ਵਿੱਚ ਉਹਨਾਂ ਨੇ ਚਾਹ ਦੀਆਂ ਚੁਸਕੀਆਂ ਦੇ ਨਾਲ-ਨਾਲ ਦਿਲ ਖੋਲ ਕੇ ਦਿਲ ਦੀਆਂ ਗੱਲ ਕੀਤੀਆਂ । ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਨਾਲ ਜੁੜੇ ਕੁਝ ਰਾਜ਼ਾਂ ਤੋਂ ਵੀ ਪਰਦਾ ਹਟਾਇਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤਿੰਦਰ ਸੱਤੀ ਦੇ ਇਸ ਸ਼ੋਅ ਵਿੱਚ ਹਰ ਹਫ਼ਤੇ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਆਉਂਦੇ ਹਨ, ਤੇ ਚਾਹ ਦੇ ਕੱਪ ਦੇ ਨਾਲ-ਨਾਨ ਆਪਣੇ ਦਿਲ ਦੀਆਂ ਖੁੱਲ ਕੇ ਗੱਲਾਂ ਕਰਦੇ ਹਨ ।

https://www.instagram.com/p/B8ydcL5obMX/

ਪਿਛਲੇ ਹਫ਼ਤੇ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਇਸ ਸ਼ੋਅ ਵਿੱਚ ਪਹੁੰਚੇ ਸਨ । ਇਹ ਵਾਰ ਗਾਇਕ ਮਨਕਿਰਤ ਔਲਖ ਪਹੁੰਚ ਰਹੇ ਹਨ । ਸੋ ਮਨਕਿਰਤ ਔਲਖ ਦੀ ਜ਼ਿੰਦਗੀ ਨਾਲ ਜੁੜੇ ਕੁਝ ਰਾਜ਼ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । ਇਸ ਤੋਂ ਇਲਾਵਾ ਤੁਸੀਂ ਇਹ ਸ਼ੋਅ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

Related Post