ਜਾਣੋ ਕਿੱਥੇ ਤੇ ਕਿਵੇਂ ਦੇਖ ਸਕਦੇ ਹੋ ਪੀਟੀਸੀ ਬਾਕਸ ਆਫ਼ਿਸ ਦੀ ਸ਼ਾਨਦਾਰ ਫ਼ਿਲਮ ‘ਸੀਤੋ ਮਰਜਾਨੀ’

By  Lajwinder kaur September 23rd 2022 09:54 PM -- Updated: September 23rd 2022 10:11 PM

PTC Motion Pictures, Seeto Marjaani :ਪੀਟੀਸੀ ਨੈੱਟਵਰਕ ਪੰਜਾਬੀ ਅਤੇ ਪੰਜਾਬੀਅਤ ਦੇ ਲਈ ਨਵੇਂ-ਨਵੇਂ ਉਪਰਾਲੇ ਕਰਦਾ ਹੈ। ਇਸ ਸਿਲਸਿਲੇ ਦੇ ਚੱਲਦੇ ਪੀਟੀਸੀ ਬਾਕਸ ਆਫ਼ਿਸ ਆਪਣੇ ਦਰਸ਼ਕਾਂ ਦੇ ਲਈ ਵੱਖਰੇ ਵਿਸ਼ਿਆਂ ਉੱਤੇ ਬਣਾਈਆਂ ਫ਼ਿਲਮਾਂ ਲੈ ਕੇ ਆਉਂਦੇ ਹਨ। ਕਾਮਯਾਬੀ ਦੇ ਝੰਡੇ ਗੱਡ ਚੁੱਕੀ ਫ਼ਿਲਮ ਸੀਤੋ ਮਰਜਾਨੀ ਹੁਣ ਤੁਸੀਂ ਬਹੁਤ ਹੀ ਆਸਾਨ ਢੰਗ ਦੇ ਨਾਲ ਦੇਖ ਸਕਦੇ ਹੋ। ਜੀ ਹਾਂ ਹੁਣ ਪੂਰੀ ਫ਼ਿਲਮ ਦਰਸ਼ਕ ਪੀਟੀਸੀ ਪੰਜਾਬੀ ਦੇ ਯੂਟਿਊਬ ਚੈਨਲ ਉੱਤੇ ਜਾ ਕੇ ਦੇਖ ਸਕਦੇ ਹਨ।

inside image of seeto marjaani 1 image source -YouTube Channel of PTC Punjabi

ਹੋਰ ਪੜ੍ਹੋ :  ਪੀਟੀਸੀ ਪੰਜਾਬੀ ‘ਤੇ ਵੇਖੋ ‘ਸਟੈਂਡ ਅੱਪ ‘ਤੇ ਪਾਓ ਖੱਪ ਸੀਜ਼ਨ-2’, ਕਾਮੇਡੀਅਨ ਗੁਰਲਾਭ ਅਤੇ ਸੱਤਾ ਪਰਵਿੰਦਰ ਸਿੰਘ ਨਾਲ ਲਗਾਉਣਗੇ ਰੌਣਕਾਂ

pankaj berry image source -YouTube Channel of PTC Punjabi

‘ਸੀਤੋ ਮਰਜਾਨੀ’ ਟਾਈਟਲ ਹੇਠ ਬਣੀ ਫ਼ਿਲਮ ਡਾ. ਚਰਨਦਾਸ ਸਿੱਧੂ (Dr. Charandas Sidhu’s play 'Bingad Di Vauhti') ਦੇ ਨਾਟਕ ‘ਬਿੰਗੜ ਦੀ ਵਹੁਟੀ’ ‘ਤੇ ਆਧਾਰਿਤ ਹੈ।  ‘ਸੀਤੋ ਮਰਜਾਨੀ’ ਫ਼ਿਲਮ ਦੀ ਕਹਾਣੀ ਸੀਤੋ ਨਾਮ ਦੀ ਇੱਕ ਮੁਟਿਆਰ ਦੀ ਕਹਾਣੀ ਹੈ ਜਿਸ ਦਾ ਵਿਆਹ ਇੱਕ ਬਜ਼ੁਰਗ ਆਦਮੀ ਨਾਲ ਹੋ ਜਾਂਦਾ ਹੈ ਅਤੇ ਕਿਵੇਂ ਉਸ ਦੀ ਜ਼ਿੰਦਗੀ ਦੇ ਸੁਫ਼ਨੇ ਅਤੇ ਟੀਚੇ ਇੱਕ ਝਟਕੇ ਵਿੱਚ ਟੁੱਟ ਜਾਂਦੇ ਹਨ। ਜਜ਼ਬਾਤਾਂ ਦੇ ਨਾਲ ਭਰੀ ਇਸ ਫ਼ਿਲਮ ਨੂੰ ਗੌਰਵ ਰਾਣਾ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਗਈ ਹੈ।

niramal rishi image source -YouTube Channel of PTC Punjabi

ਸੀਤੋ ਦੀ ਭੂਮਿਕਾ ਦ੍ਰਿਤੀ ਗੋਇਨਕਾ ਵੱਲੋਂ ਨਿਭਾਈ ਗਈ ਹੈ। ਜਦੋਂ ਕਿ ਪੰਕਜ ਬੈਰੀ ਫ਼ਿਲਮ ‘ਚ ਸੀਤੋ ਦੇ ਪਤੀ ਵਜੋਂ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਪੰਜਾਬੀ ਮਨੋਰੰਜਨ ਜਗਤ ਦੇ ਦਿੱਗਜ ਕਲਾਕਾਰ ਜਿਵੇਂ ਨਿਰਮਲ ਰਿਸ਼ੀ, ਨਵਦੀਪ, ਗੁਰਿੰਦਰ ਮਕਨਾ ਅਤੇ ਆਰਜ਼ੂ ਤੋਂ ਇਲਾਵਾ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਖ਼ਾਸ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਤੁਸੀਂ ਵੀ ਇਸ ਹੇਠ ਦਿੱਤੇ ਲਿੰਕ ਉੱਤੇ ਜਾ ਕੇ ਇਸ ਫ਼ਿਲਮ ਦਾ ਅਨੰਦ ਲੈ ਸਕਦੇ ਹੋ।

seeto marjaani image image source -YouTube Channel of PTC Punjabi

Watch 'Seeto Marjaani' Full Movie

 

View this post on Instagram

 

A post shared by PTC Punjabi (@ptcpunjabi)

Related Post