ਗਾਇਕ ਪ੍ਰੀਤ ਤੇ ਗੁਰਲੇਜ਼ ਅਖ਼ਤਰ ਦੇ ਗਾਣੇ 'ਸੈਲਫੀ' ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
Rupinder Kaler
August 16th 2019 03:55 PM
ਗਾਇਕ ਪ੍ਰੀਤ ਸਿਆਨ ਤੇ ਗਾਇਕਾ ਗੁਰਲੇਜ਼ ਅਖ਼ਤਰ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । 'ਸੈਲਫੀ' ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਵਿੱਕੀ ਧਾਲੀਵਾਲ ਵੱਲੋਂ ਲਿਖੇ ਇਸ ਗੀਤ ਨੂੰ ਸੰਗੀਤ ਮਿਊਜ਼ਿਕ ਇੰਪਾਇਅਰ ਨੇ ਦਿੱਤਾ ਹੈ । ਗਾਣੇ ਵਿੱਚ ਫੀਮੇਲ ਆਰਟਿਸਟ ਦੇ ਤੌਰ ਤੇ ਕੋਮਲ ਝਾਅ ਨੇ ਕੰਮ ਕੀਤਾ ਹੈ । ਕੋਰੀਓਗ੍ਰਾਫੀ ਸਾਹਿਲ ਨੇ ਕੀਤੀ ਹੈ । ਗਾਣੇ ਦਾ ਵੀਡੀਓ ਜਗਵੀਰ ਸਿੰਘ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ ।