ਗਾਇਕ ਪ੍ਰੀਤ ਤੇ ਗੁਰਲੇਜ਼ ਅਖ਼ਤਰ ਦੇ ਗਾਣੇ 'ਸੈਲਫੀ' ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ 

Written by  Rupinder Kaler   |  August 16th 2019 03:55 PM  |  Updated: August 16th 2019 03:55 PM

ਗਾਇਕ ਪ੍ਰੀਤ ਤੇ ਗੁਰਲੇਜ਼ ਅਖ਼ਤਰ ਦੇ ਗਾਣੇ 'ਸੈਲਫੀ' ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ 

ਗਾਇਕ ਪ੍ਰੀਤ ਸਿਆਨ ਤੇ ਗਾਇਕਾ ਗੁਰਲੇਜ਼ ਅਖ਼ਤਰ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । 'ਸੈਲਫੀ' ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਵਿੱਕੀ ਧਾਲੀਵਾਲ ਵੱਲੋਂ ਲਿਖੇ ਇਸ ਗੀਤ ਨੂੰ ਸੰਗੀਤ ਮਿਊਜ਼ਿਕ ਇੰਪਾਇਅਰ ਨੇ ਦਿੱਤਾ ਹੈ । ਗਾਣੇ ਵਿੱਚ ਫੀਮੇਲ ਆਰਟਿਸਟ ਦੇ ਤੌਰ ਤੇ ਕੋਮਲ ਝਾਅ ਨੇ ਕੰਮ ਕੀਤਾ ਹੈ । ਕੋਰੀਓਗ੍ਰਾਫੀ ਸਾਹਿਲ ਨੇ ਕੀਤੀ ਹੈ । ਗਾਣੇ ਦਾ ਵੀਡੀਓ ਜਗਵੀਰ ਸਿੰਘ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ ।

https://www.youtube.com/watch?v=0lJY9AxaKCA&feature=youtu.be

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਪੰਜਾਬੀ ਗੱਭਰੂ ਤੇ ਮੁਟਿਆਰ ਦੀ ਨੌਕ ਝੋਕ ਦੇ ਨਾਲ ਨਾਲ ਉਹਨਾਂ ਦੀ ਖੂਬਸੁਰਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ । ਇਹ ਗਾਣਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਦਿਖਾਇਆ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network