ਦੇਖੋ ਵੀਡੀਓ, ਰੇਖਾ ਨੇ ਕਿਸ ਨਾਲ ‘ਰਸ਼ਕੇ ਕਮਰ’ ‘ਤੇ ਕੀਤਾ ਡਾਂਸ

By  Lajwinder kaur December 10th 2018 06:22 PM -- Updated: December 10th 2018 06:24 PM

ਬਾਲੀਵੁੱਡ ਦੀ ਅਦਾਕਾਰਾ ਰੇਖਾ ਲੰਬੇ ਵਕਤ ਤੋਂ ਵੱਡੇ ਪਰਦੇ ਤੋਂ ਦੂਰ ਹਨ। ਪਰ ਉਨ੍ਹਾਂ ਦੀ ਦੀਵਾਨਗੀ ਅੱਜ ਵੀ ਸਰੋਤਿਆਂ ‘ਚ ਬਰਕਰਾਰ ਹੈ। ਇਸ ਗੱਲ ਨੂੰ ਇੱਕ ਵਾਰ ਫਿਰ ਰੇਖਾ ਨੇ ਲਕਸ ਗੋਲਡਨ ਰੋਜ ਅਵਾਰਡਸ ਵਿੱਚ ਸਾਬਿਤ ਕੀਤਾ ਹੈ। ਇਸ ਅਵਾਰਡ ਸ਼ੋਅ ਨੂੰ ਟੀਵੀ ਉੱਤੇ ਟੇਲੀਕਾਸਟ ਕੀਤਾ ਗਿਆ ਸੀ। ਇਸ ਸ਼ੋਅ ਨੂੰ ਹੋਸਟ ਸ਼ਾਹਰੁਖ ਖਾਨ ਨੇ ਕੀਤਾ ਸੀ।sharukkhanਲਕਸ ਗੋਲਡਨ ਰੋਜ ਅਵਾਰਡਸ ਵਿੱਚ ਬਾਲੀਵੁੱਡ ਅਦਾਕਾਰਾ ਰੇਖਾ ਨੂੰ ਟਾਇਮਲੇਸ ਬਿਊਟੀ ਦੇ ਅਵਾਰਡ ਨਾਲ ਨਵਾਜਿਆ ਗਿਆ।  ਇਸ ਅਵਾਰਡ ਸ਼ੋਅ ਵਿੱਚ ਰੇਖਾ ਆਪਣੇ ਸਦਾਬਹਾਰ ਲੁਕ ਟ੍ਰੈਡੀਸ਼ਨਲ ਕਾਂਜੀਵਰਮ ਸਾੜ੍ਹੀ ਵਿੱਚ ਪਹੁੰਚੇ ਸਨ। ਇਸ ਅਵਾਰਡ ਮਿਲਣ ਉੱਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਰੇਖਾ ਨੇ ਅਪਣੀ ਮਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਮੇਰੀ ਮਾਂ ਨੂੰ ਇਹ ਅਵਾਰਡ ਮਿਲਿਆ ਸੀ ਤਦ ਉਹਨਾਂ ਦਾ ਜਨਮ ਹੋਇਆ ਸੀ। ਇਸ ਲਈ ਉਨ੍ਹਾਂ ਨੇ ਇਸ ਸਨਮਾਨ ਨੂੰ ਬੇਹੱਦ ਖਾਸ ਦੱਸਿਆ।

https://www.instagram.com/p/BrLTyCAHTsj/?utm_source=ig_embed

ਆਪਣੀ ਇਸ ਸਪੀਚ ਦੇ ਬਾਅਦ ਸ਼ਾਹਰੁਖ ਖਾਨ ਨੇ ਉਨ੍ਹਾਂ ਨੂੰ ਡਾਂਸ ਦੀ ਫਰਮਾਇਸ਼ ਕੀਤੀ। ਸ਼ਾਹਰੁਖ ਖਾਨ ਨੇ ਰੇਖਾ ਨਾਲ ਮਿਲਕੇ ‘ਰਸ਼ਕੇ ਕਮਰ’ ‘ਤੇ ਡਾਂਸ ਕੀਤਾ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਰੇਖਾ ਦੀ ਕਾਤਿਲ ਅਦਾਵਾਂ ਨੇ ਤਾਂ ਸਭ ਨੂੰ ਹੀ ਕਾਇਲ ਕਰ ਕੇ ਰੱਖ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ: ਵਾਲ-ਵਾਲ ਬਚੇ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ, ਦੇਖੋ ਤਸਵੀਰਾਂ

ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੋਵੇਂ ਬਹੁਤ ਹੀ ਸੋਹਣੇ ਨਜ਼ਰ ਆ ਰਹੇ ਹਨ ਤੇ ਦੋਵਾਂ ਦੀਆਂ ਅਦਾਵਾਂ ਦੀ ਤਾਂ ਪੂਰੀ ਦੁਨੀਆ ਕਾਇਲ ਹੈ।

Related Post