ਇਸ ਅਸਥਾਨ 'ਤੇ ਛੋਟੇ ਸਾਹਿਬਜ਼ਾਦਿਆਂ ਨੇ ਪਾਈ ਸੀ ਸ਼ਹਾਦਤ,ਸਿੱਖੀ ਲਈ ਵਾਰ ਦਿੱਤੀਆਂ ਸੀ ਜਾਨਾਂ

By  Shaminder January 7th 2020 12:39 PM

ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ਆਪਣੀ ਧਾਰਮਿਕ ਯਾਤਰਾ ਦੌਰਾਨ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇ । ਜਿੱਥੇ ਸਰਹਿੰਦ 'ਚ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਜੋਤੀ ਸਰੂਪ 'ਚ ਮੱਥਾ ਟੇਕਿਆ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ । ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਅਸਥਾਨ ਦੇ ਇਤਿਹਾਸਕ ਮਹੱਤਵ 'ਤੇ ਵੀ ਚਾਨਣਾ ਪਾਇਆ ।ਇਸ ਸਥਾਨ 'ਤੇ ਹੀ ਛੋਟੇ ਸਾਹਿਬਜ਼ਾਦਿਆਂ ਨੇ ਵਜ਼ੀਰ ਖ਼ਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ ਅਤੇ ਇਸਲਾਮ ਧਰਮ ਨਾ ਅਪਨਾਉਣ 'ਤੇ ਵਜ਼ੀਰ ਖ਼ਾਨ ਇਨ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾਂ ਦੀਵਾਰਾਂ 'ਚ ਚਿਣਵਾ ਦਿੱਤਾ ਸੀ ।

ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਇਤਿਹਾਸਕ ਅਸਥਾਨਾਂ ਦੇ

ਵਜ਼ੀਰ ਖ਼ਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਪਰਿਵਰਤਨ ਕਰਨ ਲਈ ਕਈ ਲਾਲਚ ਦਿੱਤੇ ਗਏ। 26 ਦਸੰਬਰ ਨੂੰ ਹਰ ਸਾਲ ਸ਼ਹੀਦ ਜੋੜ ਮੇਲ ਮਨਾਇਆ ਜਾਂਦਾ ਹੈ ਅਤੇ ਦੇਸ਼ ਅਤੇ ਦੁਨੀਆ ਤੋਂ ਲੋਕ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਲਈ ਪਹੁੰਚਦੇ ਨੇ ।ਇਤਿਹਾਸਕਾਰਾਂ ਮੁਤਾਬਕ ਜਿਸ ਦੀਵਾਰ 'ਚ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਚਿਣਵਾਇਆ ਗਿਆ ਸੀ ਉਹ ਤਿੰਨ ਵਾਰ ਡਿੱਗੀ ਸੀ,ਜਿਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਕਈ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ।

chotte sahibzaade chotte sahibzaade

ਉਨ੍ਹਾਂ ਛੋਟੀਆਂ ਜਿੰਦਾਂ ਦੇ ਵੱਡੇ ਸਾਕੇ ਨੂੰ ਸੱਜਦਾ ਕਰਨ ਲਈ ਵੱਡੀ ਗਿਣਤੀ 'ਚ ਸਰਹਿੰਦ 'ਚ ਸ਼ਰਧਾਲੂ ਪਹੁੰਚਦੇ ਹਨ । ਤੁਸੀਂ ਵੀ ਟਰਬਨ ਟ੍ਰੈਵਲਰ ਦੇ ਇਨ੍ਹਾਂ ਐਪੀਸੋਡ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਜੁੜੇ ਰਹੋ ਟਰਬਨ ਟ੍ਰੈਵਲਰ ਦੇ ਨਾਲ।ਇਨ੍ਹਾਂ ਐਪੀਸੋਡ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਮਾਣ ਸਕਦੇ ਹੋ ।

 

Related Post