‘ਕਬੀਰ ਸਿੰਘ’ ਦੀ ਸਫਲਤਾ ਤੋਂ ਬਾਅਦ ਸ਼ਾਹਿਦ ਕਪੂਰ ਨਜ਼ਰ ਆਉਣਗੇ ਕ੍ਰਿਕੇਟਰ ਦੇ ਰੋਲ ‘ਚ

By  Lajwinder kaur November 1st 2019 01:25 PM

ਕਬੀਰ ਸਿੰਘ ਸ਼ਾਹਿਦ ਕਪੂਰ ਦੇ ਫ਼ਿਲਮੀ ਕਰੀਅਰ ਦੀ ਸਭ ਤੋਂ ਬਿਹਤਰੀਨ ਫ਼ਿਲਮ ਸਾਬਿਤ ਹੋਈ ਹੈ। ਕਬੀਰ ਸਿੰਘ ਫ਼ਿਲਮ ‘ਚ ਉਹ ਡਾਕਟਰ ਦੇ ਕਿਰਦਾਰ ‘ਚ ਨਜ਼ਰ ਆਏ ਸਨ ਤੇ ਇਸ ਰੋਲ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਜਿਸ ਤੋਂ ਬਾਅਦ ਉਹ ਇਸ ਵਾਰ ਕ੍ਰਿਕੇਟਰ ਦੇ ਰੋਲ ‘ਚ ਨਜ਼ਰ ਆਉਣ ਵਾਲੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ ਤੇ ਕੈਪਸ਼ਨ ‘ਚ ਦੱਸਿਆ ਹੈ ਕਿ ਜਰਸੀ (jersey) ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਤਸਵੀਰ ‘ਚ ਉਹ ਕ੍ਰਿਕੇਟਰ ਵਾਲੀ ਲੁੱਕ ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹੱਥਾਂ ‘ਚ ਕ੍ਰਿਕੇਟ ਗਲਬਸ ਤੇ ਕ੍ਰਿਕੇਟ ਬੈਟ ਦੇ ਨਾਲ ਦਿਖ ਰਹੇ ਹਨ।

 

View this post on Instagram

 

#jersey the prep begins.

A post shared by Shahid Kapoor (@shahidkapoor) on Oct 31, 2019 at 10:02pm PDT

ਹੋਰ ਵੇਖੋ:ਅਮਰਿੰਦਰ ਗਿੱਲ ਨੇ ਗੀਤ ਦੇ ਰਾਹੀਂ ਦਿੱਤੀ ਨਸੀਹਤ ਕਿ ਕਦੇਂ ਵੀ ਹਾਰਿਆਂ ਉੱਤੇ ਨਹੀਂਓ ਹੱਸੀਦਾ, ਦੇਖੋ ਵੀਡੀਓ

ਸ਼ਾਹਿਦ ਕਪੂਰ ਦੀ ਇਹ ਤਸਵੀਰ ਇੰਟਰਨੈੱਟ ਉੱਤੇ ਖੂਬ ਸ਼ੇਅਰ ਹੋ ਰਹੀ ਹੈ। ਦੱਸ ਦਈਏ ‘ਜਰਸੀ’ ਤੇਲਗੂ ਫ਼ਿਲਮ ਦਾ ਹਿੰਦੀ ਵਰਜਨ ਹੈ। ਇਹ ਫ਼ਿਲਮ ਰਣਜੀ ਪਲੇਅਰ ਅਰਜੁਨ ਨਾਂਅ ਦੇ ਮੁੰਡੇ ਦੀ ਕਹਾਣੀ ਹੈ। ਜੋ ਇੰਡੀਅਨ ਕ੍ਰਿਕੇਟ ਟੀਮ ਦਾ ਹਿੱਸਾ ਬਣਨ ਦਾ ਸੁਫ਼ਨਾ ਦੇਖਦਾ ਹੈ। ਪਰ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫ਼ਿਲਮ ਅਗਲੇ ਸਾਲ 28 ਅਗਸਤ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ। ਦੱਸ ਦਈਏ ਸ਼ਾਹਿਦ ਕਪੂਰ ਦੀ ਕਬੀਰ ਸਿੰਘ ਵੀ ਸਾਉਥ ਦੀ ਫ਼ਿਲਮ ਅਰਜੁਨ ਰੈਡੀ ਦਾ ਹਿੰਦੀ ਰੀਮੇਕ ਸੀ।

 

Related Post