ਲੋਕਾਂ ਦੀਆਂ ਗੱਲਾਂ ਸੁਣ-ਸੁਣ ਕੇ ਤੰਗ ਆ ਗਈ ਸੀ ਸ਼ਹਿਨਾਜ਼ ਗਿੱਲ, ਚੁੱਕਣਾ ਪਿਆ ਇਹ ਕਦਮ
Rupinder Kaler
September 17th 2020 12:54 PM
ਸ਼ਹਿਨਾਜ਼ ਗਿੱਲ ਕਿਸੇ ਨਾ ਕਿਸੇ ਗੱਲ ਕਰਕੇ ਚਰਚਾ ਵਿੱਚ ਰਹਿੰਦੀ ਹੈ । ਏਨੀਂ ਦਿਨੀਂ ਸ਼ਹਿਨਾਜ਼ ਆਪਣੀਆਂ ਗਲੈਮਰਸ ਤਸਵੀਰਾਂ ਕਰਕੇ ਚਰਚਾ ਵਿੱਚ ਹੈ । ਲੋਕ ਇਹਨਾਂ ਤਸਵੀਰਾਂ ਨੂੰ ਦੇਖ ਕੇ ਹੈਰਾਨ ਕਿਉਂਕਿ ਇਹਨਾਂ ਵਿੱਚ ਉਸ ਦਾ ਲੁੱਕ ਬਿਲਕੁਲ ਬਦਲ ਗਿਆ ਹੈ । ਇਸ ਸਭ ਦੇ ਚਲਦੇ ਸ਼ਹਿਨਾਜ਼ ਨੇ ਦੱਸਿਆ ਹੈ ਕਿ ਉਹਨਾਂ ਵਿੱਚ ਇਹ ਬਦਲਾਅ ਕਿਸ ਤਰ੍ਹਾਂ ਆਇਆ । ਸ਼ਹਿਨਾਜ਼ ਨੇ ਦੱਸਿਆ ਹੈ ਕਿ ਉਹਨਾਂ ਨੇ 6 ਮਹੀਨਿਆਂ ਵਿੱਚ 12 ਕਿਲੋ ਵਜ਼ਨ ਘਟਾਇਆ ਹੈ ।