ਐਂਟਰਟੇਨਮੈਂਟ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ ਡਿਜ਼ਾਈਨਰ ਸ਼ਰਬਾਰੀ ਦੱਤਾ ਦੀ ਭੇਦਭਰੇ ਹਲਾਤਾਂ ’ਚ ਮੌਤ

By  Rupinder Kaler September 18th 2020 01:22 PM -- Updated: September 18th 2020 01:30 PM

ਮਸ਼ਹੂਰ ਫੈਸ਼ਨ ਡਿਜ਼ਾਈਨਰ ਸ਼ਰਬਾਰੀ ਦੱਤਾ ਦਾ 63 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਡਿਜ਼ਾਈਨਰ ਦੀ ਲਾਸ਼ ਕੋਲਕਾਤਾ 'ਚ ਉਸ ਦੇ ਘਰ ਦੇ ਬਾਥਰੂਮ 'ਚ ਮਿਲੀ। ਡਿਜ਼ਾਈਨਰ ਇਸ ਘਰ 'ਚ ਇਕੱਲੀ ਰਹਿੰਦੀ ਸੀ। ਖ਼ਬਰਾਂ ਦੀ ਮੰਨੀਏ ਤਾਂ ਸ਼ਰਬਾਰੀ ਸਵੇਰੇ ਤੋਂ ਹੀ ਕਿਸੇ ਦਾ ਵੀ ਫੋਨ ਨਹੀਂ ਸੀ ਚੁੱਕ ਰਹੀ ਤੇ ਸ਼ਾਮ ਨੂੰ ਉਨ੍ਹਾਂ ਦੀ ਲਾਸ਼ ਬਾਥਰੂਮ 'ਚ ਮਿਲੀ ਇਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਮੌਤ ਦੀ ਵਜ੍ਹਾ 'ਤੇ ਫਿਲਹਾਲ ਰਾਜ਼ ਬਣਿਆ ਹੋਇਆ ਹੈ।

 Sharbari Dutta

ਪੁਲਿਸ ਨੇ ਭੇਦ ਭਰੇ ਹਲਾਤਾਂ ਵਿੱਚ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਰਬਾਰੀ ਦੱਤਾ ਦੇ ਪਰਿਵਾਰ ਮੁਤਾਬਿਕ ਡਾਕਟਰ ਨੇ ਮੌਤ ਦਾ ਕਾਰਨ ਸਟਰੋਕ ਦੱਸਿਆ ਹੈ ਪਰ ਲਾਸ਼ ਬਾਥਰੂਮ 'ਚੋਂ ਬਰਾਮਦ ਕੀਤੀ ਗਈ ਇਸ ਲਈ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸ਼ਰਬਾਰੀ ਦੱਤਾ ਬੰਗਾਲੀ ਕਵੀ ਅਜੀਤ ਦੱਤਾ ਦੀ ਬੇਟੀ ਸੀ। ਸ਼ਰਬਾਰੀ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ Presidency College  ਤੋਂ ਕੀਤੀ ਸੀ।

ਹੋਰ ਪੜ੍ਹੋ :

ਤੈਰਨਾ ਨਹੀਂ ਆਉਂਦਾ ਤਾਂ 16 ਮਹੀਨੇ ਦੀ ਇਸ ਬੱਚੀ ਤੋਂ ਸਿੱਖ ਲਓ, ਤੈਰਨ ‘ਚ ਵੱਡਿਆਂ –ਵੱਡਿਆਂ ਨੂੰ ਦਿੰਦੀ ਹੈ ਮਾਤ

ਗਾਇਕ ਬੱਬੂ ਮਾਨ ਦੇ ਖ਼ਾਸ ਦੋਸਤ ਰਵੀ ਠੰਡੇਵਾਲੀਆ ਦਾ ਹੋਇਆ ਦਿਹਾਂਤ, ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਭਾਵੁਕ ਸੁਨੇਹਾ

Sharbari Dutta

ਇਸ ਤੋਂ ਬਾਅਦ ਉਨ੍ਹਾਂ ਨੇ  Calcutta University  ਤੋਂ ਦਰਸ਼ਨ ਸ਼ਾਸਤਰ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਸ਼ਰਬਾਰੀ ਨੂੰ ਹਮੇਸ਼ਾ ਤੋਂ ਫੈਸ਼ਨ ਡਿਜਾਈਨਿੰਗ ਦਾ ਸ਼ੌਕ ਸੀ ਇਸ ਲਈ ਕਾਲੇਜ ਪੂਰਾ ਕਰਨ ਤੋਂ ਬਾਅਦ ਹੀ ਉਹ ਇਹ ਕੰਮ ਕਰਨ ਗਈ ਸੀ। ਸ਼ਰਬਾਰੀ ਮੇਲ ਤੇ ਫੀਮੇਲ ਦੋਵਾਂ ਲਈ ਕੱਪੜੇ ਡਿਜ਼ਾਈਨ ਕਰਦੀ ਸੀ। ਕੋਲਕਾਤਾ 'ਚ Shunyaa ਨਾਂ ਤੋਂ ਉਨ੍ਹਾਂ ਦਾ ਆਪਣਾ ਇਕ ਆਊਟਲੇਟ ਵੀ ਹੈ। ਸ਼ਰਬਾਰੀ ਨੇ ਬਾਲੀਵੁੱਡ ਐਕਟਰ ਵਿਦਿਆ ਬਾਲਨ ਸਮੇਤ ਕਈ ਸਟਾਰਜ਼ ਦੇ ਕੱਪੜੇ ਵੀ ਡਿਜ਼ਾਈਨ ਕੀਤੇ ਸੀ।

Related Post