ਧਰਮਿੰਦਰ ਨੇ ਆਪਣੇ ਰਸੋਈਏ ਦੀ ਬੇਟੀ ਦੀ ਫੋਟੋ ਸ਼ੇਅਰ ਕਰਦੇ ਹੋਏ ਕਿਹਾ 'ਮਾਈ ਡਾਰਲਿੰਗ ਡੌਲ', ਤਾਂ ਪ੍ਰਸ਼ੰਸਕਾਂ ਨੇ ਦਿੱਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ

By  Lajwinder kaur December 30th 2021 03:01 PM

ਬਾਲੀਵੁੱਡ ਦੇ ਦਿੱਗਜ ਐਕਟਰ ਧਰਮਿੰਦਰ Dharmendra ਆਪਣੇ ਜ਼ਮਾਨੇ 'ਚ ਬਾਲੀਵੁੱਡ ਦੇ ਹੀ-ਮੈਨ ਵਜੋਂ ਜਾਣੇ ਜਾਂਦੇ ਸਨ। ਅੱਜ ਵੀ ਧਰਮਿੰਦਰ ਦੀ ਲੋਕਪ੍ਰਿਅਤਾ ਵਿੱਚ ਕੋਈ ਕਮੀ ਨਹੀਂ ਆਈ ਹੈ। 86 ਸਾਲਾਂ ਧਰਮਿੰਦਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਰਾਹੀਂ ਉਹ ਆਪਣੇ ਪ੍ਰਸ਼ੰਸਕਾਂ ਨਾਲ ਵੀ ਜੁੜੇ ਰਹਿੰਦੇ ਹਨ। ਇਸ ਸਿਲਸਿਲੇ 'ਚ ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਟਵਿੱਟਰ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

ਹੋਰ ਪੜ੍ਹੋ : ਛੁੱਟੀਆਂ ਦਾ ਅਨੰਦ ਲੈਣ ਤੋਂ ਬਾਅਦ ਬੱਚਿਆਂ ਦੇ ਨਾਲ ਵਾਪਿਸ ਆਈ ਸ਼ਿਲਪਾ ਸ਼ੈੱਟੀ, ਏਅਰਪੋਰਟ ‘ਤੇ ਖੜ੍ਹੀ ਸ਼ਿਲਪਾ ਸ਼ੈੱਟੀ ਨੇ ਭੈਣ ਸ਼ਮਿਤਾ ਨੂੰ ਵੋਟ ਪਾਉਣ ਲਈ ਕਿਹਾ, ਦੇਖੋ ਵਾਇਰਲ ਵੀਡੀਓ

Dharmendra Enacts His Iconic 'Chakki Peeecing' Dialogue From Sholay

ਦਰਅਸਲ, ਧਰਮਿੰਦਰ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਆਪਣੇ ਕੁੱਕ ਦੀ ਬੇਟੀ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵੀ ਲਿਖਿਆ ਹੈ, ''ਆਦਿੱਤੀ, ਮੇਰੀ ਪਿਆਰੀ ਗੁੱਡੀ। ਮੇਰੇ ਫਾਰਮ ਹਾਊਸ 'ਤੇ ਮੇਰੇ ਰਸੋਈਏ ਦੀ ਧੀ"। ਉਨ੍ਹਾਂ ਦੇ ਪ੍ਰਸ਼ੰਸਕ ਧਰਮਿੰਦਰ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਧਰਮਿੰਦਰ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ, ਉਨ੍ਹਾਂ ਦੇ ਰਸੋਈਏ ਦੀ ਬੇਟੀ ਲਹਿੰਗਾ ਚੋਲੀ ਪਹਿਨੀ ਹੋਈ ਦਿਖਾਈ ਦੇ ਰਹੀ ਹੈ। ਫੋਟੋ 'ਚ ਉਹ ਕਾਫੀ ਪਿਆਰ ਨਾਲ ਪੋਜ਼ ਦੇ ਰਹੀ ਹੈ।

ਹੋਰ ਪੜ੍ਹੋ : ਪ੍ਰੀਤ ਹਰਪਾਲ ਤੇ ਭੂਮਿਕਾ ਸ਼ਰਮਾ ਲੈ ਕੇ ਆ ਰਹੇ ਨੇ ਨਵਾਂ ਗੀਤ ‘DARSHAN MEHNGEY’, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

Dharmendra deol

ਪੋਸਟ 'ਤੇ ਇੱਕ ਯੂਜ਼ਰ ਨੇ ਕਮੈਂਟ ‘ਚ ਕਿਹਾ ਹੈ, "ਮਾਈਂਡ ਬਲੋਇੰਗ ਧਰਮ ਜੀ। ਮੈਂ ਤੁਹਾਨੂੰ ਸਲਾਮ ਕਰਦਾ ਹਾਂ ਅਤੇ ਚਰਨ ਸਪਸ਼ ਬੋਲਤਾ ਹੂੰ..ਸ਼ੁਭਕਾਮਨਾਵਾਂ"। ਇਸ ਤਰ੍ਹਾਂ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਤੁਹਾਨੂੰ ਦੱਸ ਦੇਈਏ, ਧਰਮਿੰਦਰ ਜਲਦੀ ਹੀ ਕਰਨ ਜੌਹਰ ਦੀ ਅਗਲੀ ਫ਼ਿਲਮ ਰੌਕੀ ਅਤੇ ਰੌਨੀ ਦੀ ਲਵ ਸਟੋਰੀ ਵਿੱਚ ਆਲੀਆ ਭੱਟ ਅਤੇ ਰਣਵੀਰ ਸਿੰਘ ਨਾਲ ਨਜ਼ਰ ਆਉਣਗੇ। ਫਿਲਮ ਵਿੱਚ ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਤੋਂ ਇਲਾਵਾ ਉਹ 'ਆਪਣੇ 2' ਚ ਵੀ ਨਜ਼ਰ ਆਉਣਗੇ।

 

Aadti, my darling doll ?daughter of my cook ?‍? at my farmhouse. pic.twitter.com/S0P1jfaPzI

— Dharmendra Deol (@aapkadharam) December 29, 2021

 

Related Post