-160 ਡਿਗਰੀ ਤਾਪਮਾਨ ਵਿੱਚ ਸ਼ੈਰੀ ਮਾਨ ਹੋਏ ਫ੍ਰੀਜ਼, ਵੇਖੋ ਐਕਸਕਲੂਸੀਵ ਵੀਡੀਓ

By  Gourav Kochhar May 16th 2018 12:35 PM -- Updated: May 16th 2018 12:40 PM

ਹਾਲ ਹੀ ਵਿਚ ਸ਼ੈਰੀ ਮਾਨ ਦੀ ਇੱਕ ਐਕਸਕਲੂਸੀਵ ਵੀਡੀਓ ਪੀਟੀਸੀ ਪੰਜਾਬੀ ਕੋਲ ਆਈ ਹੈ ਜਿਸ ਵਿਚ ਸ਼ੈਰੀ ਮਾਨ ਯੂਕੇ ਦੇ ਇੱਕ ਕਲੀਨਿਕ ਵਿਚ ਆਪਣਾ ਇਲਾਜ਼ ਕਰਵਾ ਰਹੇ ਹਨ | ਡਰੋ ਨਾ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਉਨ੍ਹਾਂ ਦੀ ਸੇਹਤ ਬਿਲਕੁਲ ਚੰਗੀ ਹੈ | ਅਸਲ ਵਿਚ ਸ਼ੈਰੀ ਮਾਨ Sharry Maan ਕੁਝ ਚਿਰ ਪਹਿਲਾਂ ਯੂਕੇ ਦੇ ਕਿਸੇ ਕਲੀਨਿਕ ਵਿਚ ਦਾਖਿਲ ਹੋਏ ਅਤੇ ਜਿਸ ਵਿੱਚ ਉਨ੍ਹਾਂ ਨੇ ਦੁਨੀਆ ਦਾ ਸੱਭ ਤੋਂ ਜ਼ਿਆਦਾ ਠੰਡਾ ਇਲਾਜ਼ ਕਰਵਾਇਆ |

sharry maan

ਇਸ ਇਲਾਜ਼ ਵਿਚ ਸ਼ੈਰੀ ਮਾਨ -160 ਡਿਗਰੀ ਦੇ ਤਾਪਮਾਨ ਦਾ ਆਨੰਦ ਲੈਂਦੇ ਨਜ਼ਰ ਆਏ | ਸ਼ੈਰੀ ਮਾਨ ਦੇ ਅਨੁਸਾਰ ਉਨ੍ਹਾਂ ਨੂੰ ਇਹ ਇਲਾਜ਼ ਬਹੁਤ ਹੀ ਪਸੰਦ ਆਇਆ |

sharry maan

ਉਨ੍ਹਾਂ ਨੇ ਇਸ ਅਨੁਭਵ ਦਾ ਆਨੰਦ ਲੈਂਦੇ ਹੋਏ ਕਿਹਾ ਕਿ ਇੰਝ ਜਾਪਦਾ ਹੈ ਕਿ ਮੈਂ ਆਈਸ-ਏਜ ਵਿਚ ਆ ਗਿਆ ਹਾਂ | ਵੇਖੋ ਸ਼ੈਰੀ ਮਾਨ ਦੇ ਇਸ ਵੱਖਰੇ ਅਨੁਭਵ ਦੀਆਂ ਕੁਝ ਐਕਸਕਲੂਸੀਵ ਤਸਵੀਰਾਂ ਅਤੇ ਵੀਡੀਓ |

sharry maan

ਸ਼ੈਰੀ ਪੰਜਾਬ ਵਿਚ ਤਾਂ ਧੂਮਾਂ ਪਾਉਂਦਾ ਹੀ ਹੈ ਪਰ ਅੱਜ ਕਲ ਯੂਕੇ ਦੇ ਬਰਮਿੰਘਮ ਸ਼ਹਿਰ ਵਿਚ ਵੀ ਧੂਮਾਂ ਪਾ ਰਿਹਾ ਹੈ | ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸ਼ੈਰੀ ਮਾਨ Sharry Maan ਦੀ ਜਿਸਨੇ ਆਪਣੀ ਸੁਰੀਲੀ ਆਵਾਜ਼ ਨਾਲ ਸਾਰੀ ਦੁਨੀਆਂ ਵਿਚ ਝੰਡੀ ਗੱਡੀ ਹੋਈ ਹੈ |

sharry maan

ਸ਼ੈਰੀ ਨੇ ਹੁਣ ਤੱਕ ਆਪਣੇ ਹਰ ਇਕ ਗੀਤ ਨਾਲ ਫੈਨਸ ਦਾ ਦਿਲ ਪਰਚਾਇਆ ਹੈ | ਕੁਝ ਚਿਰ ਪਹਿਲਾਂ ਸ਼ੈਰੀ ਮਾਨ Sharry Maan ਨੇ ਆਪਣੇ ਫੈਨਸ ਲਈ ਇਕ ਗੀਤ ਜਾਰੀ ਕੀਤਾ ਸੀ ਜਿਸਦਾ ਨਾਮ ਹੈ “ਮੋਟਰ Motor” | ਇਸ ਗੀਤ ਦੇ ਜਾਰੀ ਹੋਏ ਵੀਡੀਓ ਨੂੰ ਲੱਖਾਂ ਲੋਕਾਂ ਨੇ ਪਸੰਦ ਕਿੱਤਾ ਹੈ |੩-ਪੈਗ, ਟ੍ਰਾੰਸਪੋਰਟੀਏ, ਕਿਉਟ ਮੁੰਡਾ ਵਰਗੇ ਹਿੱਟ ਗੀਤ ਦੇਣ ਵਾਲਾ ਸ਼ੈਰੀ ਮਾਨ ਕਿਸੀ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੱਕ ਗਾਇਕ ਯੂ-ਟਿਊਬ ਤੋਂ ਇਨ੍ਹਾਂ ਛਾ ਜਾਵੇਗਾ ਕਿ ਹੁਣ ਸਾਰੀ ਦੁਨੀਆਂ ਵਿਚ ਅੱਤ ਕਰਵਾ ਰਿਹਾ ਹੈ |

sharry maan

Related Post