‘ਮੋਟਰ‘ 'ਤੇ ਪਾ ਰਹੇ ਹਨ ਸ਼ੈਰੀ ਮਾਨ ਧਮਾਲਾਂ, ਵੇਖੋ ਵੀਡੀਓ

Written by  Gourav Kochhar   |  May 01st 2018 06:10 AM  |  Updated: May 01st 2018 06:11 AM

‘ਮੋਟਰ‘ 'ਤੇ ਪਾ ਰਹੇ ਹਨ ਸ਼ੈਰੀ ਮਾਨ ਧਮਾਲਾਂ, ਵੇਖੋ ਵੀਡੀਓ

ਇੱਕ ਸਮਾਂ ਸੀ ਜਦੋਂ ਗਾਇਕ ਆਪਣੇ ਗੀਤ ਤੇ ਐਲਬਮ ਰਿਲੀਜ਼ ਕਰਨ ਲਈ ਇੱਕ ਲੇਬਲ ਦੀ ਉਡੀਕ ਕਰਦੇ ਸਨ ਪਰ ਅਜਿਹੀਆਂ ਧਾਰਨਾਵਾਂ ਨੂੰ ਯੂ-ਟਿਊਬ `ਤੇ ਆਪਣਾ ਚੈਨਲ ਬਣਾ ਕੇ ਕੁਝ ਗਾਇਕਾਂ ਨੇ ਇਸ ਧਾਰਨਾ ਨੂੰ ਬਦਲ ਦਿੱਤਾ ਹੈ । ਕੁਝ ਦਿਨ ਪਹਿਲਾਂ ਸ਼ੈਰੀ ਮਾਨ ਨੇ ਖੁਲਾਸਾ ਕੀਤਾ ਸੀ ਕਿ ਉਹ ਛੇਤੀ ਹੀ ਆਪਣਾ ਨਵਾਂ ਸਿੰਗਲ ਟ੍ਰੈਕ `ਮੋਟਰ` ਰਿਲੀਜ਼ ਕਰਨ ਵਾਲੇ ਹਨ। ਇਸ ਗਾਣੇ ਨੂੰ ਲਿਖਿਆ, ਗਾਇਆ ਤੇ ਕੰਪੋਜ਼ ਖ਼ੁਦ ਸ਼ੈਰੀ Sharry Mann ਨੇ ਹੀ ਕੀਤਾ ਹੈ। ਜਦੋਂ ਕਿ ਇਸ ਨੂੰ ਮਿਊਜ਼ਿਕ ਦਿੱਤਾ ਹੈ ਗਿਫ਼ਟ ਰੂਲਰਸ ਨੇ। ਗਾਣੇ `ਚ ਸ਼ੈਰੀ ਮਾਨ ਨਾਲ ਮਾਡਲ ਸ਼ਵੇਤਾ ਸ਼ਰਮਾ ਨਜ਼ਰ ਆਵੇਗੀ। ਮੋਟਰ Motor ਗਾਣੇ ਦਾ ਕਨਸੈਪਟ, ਸਕ੍ਰੀਨਪਲੇ ਤੇ ਡਾਇਰੈਕਸ਼ਨ ਪੰਕਜ ਵਰਮਾ ਨੇ ਕੀਤਾ ਹੈ। ਸ਼ੈਰੀ ਮਾਨ ਨੇ ਆਪਣੇ ਗਾਣੇ ਬਾਰੇ ਇੰਸਟਾਗ੍ਰਾਮ `ਤੇ ਇੱਕ ਪੋਸਟ ਵੀ ਸ਼ੇਅਰ ਕੀਤਾ ਹੈ।

Sharry Mann - Motor

ਗਾਣਾ ਬੇਸ਼ੱਕ ਮੋਟਰ Motor `ਤੇ ਆਧਾਰਤ ਹੈ ਪਰ ਗਾਣੇ ਦੇ ਪੋਸਟਰ `ਚ ਸ਼ੈਰੀ ਮਾਨ Sharry Mann ਸਾਈਕਲ `ਤੇ ਨਜ਼ਰ ਆ ਰਿਹਾ ਹੈ। `ਯਾਰ ਅਨਮੁੱਲੇ` ਤੋਂ ਫੇਮਸ ਹੋਏ ਸ਼ੈਰੀ ਮਾਨ ਹਮੇਸ਼ਾ ਹੀ ਇੱਕ ਨਵੇਂ ਕਨਸੈਪਟ ਨਾਲ ਆਉਂਦਾ ਹੈ। ਸ਼ੈਰੀ ਦੀ ਗਾਇਕੀ ਅਤੇ ਗਾਣੇ ਦੀ ਵੀਡੀਓ ਬੇਹੱਦ ਇਮੋਸ਼ਨਲ ਹੁੰਦੀ ਹੈ। ਹੁਣ ਸ਼ੈਰੀ ਦਾ ਗਾਣਾ 4 ਮਈ ਨੂੰ ਰਿਲੀਜ਼ ਹੋਵੇਗਾ ਤੇ ਫੈਨਸ ਨੂੰ ਉਮੀਦ ਹੈ ਕਿ ਇਹ ਗਾਣਾ ਵੀ ਪਿਛਲੇ ਗਾਣਿਆਂ ਦੀ ਤਰ੍ਹਾਂ ਹਿੱਟ ਹੋਵੇਗਾ।

https://www.youtube.com/watch?v=TYRgsXJT8uo

ਸ਼ੈਰੀ ਮਾਨ ਦੀ ਗਾਇਕੀ ਦਾ ਤਾਂ ਹਰ ਕੋਈ ਦੀਵਾਨਾ ਹੈ, ਕਿਉਂਕਿ ਉਨ੍ਹਾਂ ਦੀ ਗਾਇਕੀ ਦਾ ਅੰਦਾਜ਼ ਸਾਰਿਆਂ ਨਾਲੋਂ ਵੱਖਰਾ ਹੀ ਹੈ ਤੇ ਇਹ ਬਾਈ ਆਪਣਾ ਲਿਖਦਾ ਵੀ ਤਾਂ ਸਿਰਾ ਹੀ ਹੈ | ਹਾਲ ਹੀ ਵਿਚ ਸ਼ੈਰੀ ਮਾਨ ਨੇ ਆਪਣਾ ਯੂ-ਟਿਊਬ ਚੈੱਨਲ ਬਣਾਇਆ ਹੈ ਅਤੇ ਉੱਥੇ ਆਪਣੇ ਫੈਨਸ ਨਾਲ ਸਾਂਝਾ ਕਿੱਤਾ ਹੈ ਇਕ ਹੋਰ ਗੀਤ |

ਸ਼ੈਰੀ ਮਾਨ ਨੇ ਬਣਾਇਆ ਆਪਣਾ ਖੁੱਦ ਦਾ ਚੈੱਨਲ, ਰਿਲੀਜ਼ ਕਿੱਤਾ ਪਹਿਲਾ ਗੀਤ "ਮੋਟਰ"

ਜੀ ਹਾਂ ਅੱਜ ਹੀ ਸ਼ੈਰੀ ਮਾਨ Sharry Mann ਨੇ ਆਪਣੇ ਯੂ-ਟਿਊਬ ਚੈੱਨਲ ਤੇ ਲਾਈਵ ਹੋ ਕੇ ਦਸਿਆ ਕਿ ਉਹ ਬੜੇ ਚਿਰ ਤੋਂ ਸੋਚ ਰਹੇ ਸਨ ਕਿ ਇੱਕ ਯੂ-ਟਿਊਬ ਚੈੱਨਲ ਬਣਾਉਣ ਜਿਸ ਵਿਚ ਉਹ ਆਪਣੇ ਲਿਖੇ ਹੋਏ ਗੀਤ ਆਪਣੇ ਫੈਨਸ ਨਾਲ ਸਾਂਝਾ ਕਰਿਆ ਕਰਨਗੇ | ਇਹਨਾਂ ਵਿਚ ਉਹ ਗੀਤ ਵੀ ਹੋਣਗੇ ਜੋ ਅਜੇ ਤੱਕ ਉਨ੍ਹਾਂ ਦੀ ਕਲਮ ਵਿਚੋਂ ਨਿਕਲੇ ਹੀ ਹਨ ਪਰ ਕਦੇ ਲੋਕਾਂ ਸਾਹਮਣੇ ਨਹੀਂ ਆਏ | ਤੇ ਉਨ੍ਹਾਂ ਦੇ ਵਿਚੋਂ ਹੀ ਪਹਿਲਾ ਗੀਤ ਉਨ੍ਹਾਂ ਨੇ ਆਪਣੇ ਚੈੱਨਲ ਤੇ ਅੱਪਲੋਡ ਕਿੱਤਾ ਹੈ ਜਿਸਦਾ ਨਾਮ ਹੈ "ਮੋਟਰ Motor" |

sharry mann motor song

ਉਨ੍ਹਾਂ ਨੇ ਇਸ ਗੀਤ ਨੂੰ ਲਾਈਵ ਗਾਇਆ ਹੈ ਅਤੇ ਆਪਣੇ ਫੈਨਸ ਤੋਂ ਇਸ ਗੀਤ ਬਾਰੇ ਟਿੱਪਣੀ ਕਰਨ ਨੂੰ ਕਿਹਾ ਹੈ | ਇਹ ਤਾਂ ਹਰ ਕੋਈ ਜਾਣਦਾ ਹੈ ਕਿ ਜੇ ਸ਼ੈਰੀ ਮਾਨ Sharry Mann ਦਾ ਲਿਖਿਆ ਗੀਤ ਹੈ ਅਤੇ ਉਨ੍ਹਾਂ ਦੁਆਰਾ ਹੀ ਗਾਇਆ ਜਾ ਰਿਹਾ ਹੈ ਤਾਂ ਫਿਰ ਉਹ ਕਮਾਲ ਹੀ ਹੋਵੇਗਾ | ਲਾਓ ਫਿਰ ਸੁਣੋ ਇਹ ਗੀਤ ਅਤੇ ਕਰੋ ਨਿੱਚੇ ਕੰਮੈਂਟ ਕਿ ਕਿਹੋ ਜਿਹਾ ਲੱਗਾ ਤੁਹਾਨੂੰ ਇਹ ਗੀਤ: sharry maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network