ਸ਼ੈਰੀ ਮਾਨ ਸਮੇਤ ਇਹਨਾਂ ਪੰਜਾਬੀ ਸਿਤਾਰਿਆਂ ਨੇ ਗੁਰੂ ਰੰਧਾਵਾ 'ਤੇ ਹੋਏ ਹਮਲੇ 'ਤੇ ਜ਼ਾਹਿਰ ਕੀਤਾ ਗੁੱਸਾ

By  Aaseen Khan July 30th 2019 05:31 PM -- Updated: July 30th 2019 05:32 PM

ਗੁਰੂ ਰੰਧਾਵਾ 'ਤੇ ਹੋਏ ਹਮਲੇ 'ਤੇ ਪੰਜਾਬੀ ਇੰਡਸਟਰੀ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਕਈ ਆਰਟਿਸਟ ਆਪਣੀ ਆਪਣੀ ਪ੍ਰਤੀਕਿਰਿਆ ਸ਼ੋਸ਼ਲ ਮੀਡੀਆ 'ਤੇ ਸਾਂਝੀ ਕਰ ਰਹੇ ਹਨ।ਗੁਰੂ ਰੰਧਾਵਾ 'ਤੇ ਕੈਨੇਡਾ 'ਚ ਹੋਏ ਹਮਲੇ 'ਤੇ ਗਾਇਕ ਪ੍ਰੀਤ ਹਰਪਾਲ ਤੋਂ ਬਾਅਦ ਹੁਣ ਗਾਇਕ ਸ਼ੈਰੀ ਮਾਨ ਅਤੇ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਗੁੱਸਾ ਵੀ ਸ਼ੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ।

 

View this post on Instagram

 

@gururandhawa the most genuine and down to earth guy i hv ever seen in the industry....what a shamefull act after his show in vancouver...God bless you my brother we are with you ?????

A post shared by Sharry Mann (@sharrymaan) on Jul 29, 2019 at 11:24pm PDT

ਸ਼ੈਰੀ ਮਾਨ 'ਨੇ ਸ਼ੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ 'ਮੈਂ ਇੰਡਸਟਰੀ 'ਚ ਅੱਜ ਤੱਕ ਜਿੰਨ੍ਹੇ ਵੀ ਆਰਟਿਸਟਾਂ ਨੂੰ ਮਿਲਿਆ ਹਾਂ ਗੁਰੂ ਰੰਧਾਵਾ ਉਹਨਾਂ ਸਭ ਤੋਂ ਚੰਗਾ ਅਤੇ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਹੈ, ਵੈਨਕੂਵਰ 'ਚ ਜੋ ਵੀ ਸ਼ੋਅ ਤੋਂ ਬਾਅਦ ਹੋਇਆ ਬਹੁਤ ਹੀ ਸ਼ਰਮਨਾਕ ਕੰਮ ਸੀ। ਪਰਮਾਤਮਾ ਤੇਰੇ 'ਤੇ ਮਿਹਰ ਭਰਿਆ ਹੱਥ ਰੱਖੇ ਅਸੀਂ ਸਾਰੇ ਤੇਰੇ ਨਾਲ ਹਾਂ।'

ਹੋਰ ਵੇਖੋ : ਫ਼ਿਲਮਾਂ 'ਚ ਬਿਹਤਰੀਨ ਕਿਰਦਾਰਾਂ ਲਈ ਜਾਣੀ ਜਾਂਦੀ ਸਿਮੀ ਚਾਹਲ ਇਸ ਸਖ਼ਸ਼ ਤੋਂ ਸਿੱਖਦੀ ਹੈ ਸਾਰੀਆਂ ਚੰਗੀਆਂ ਗੱਲਾਂ

ਹਿਮਾਂਸ਼ੀ ਖੁਰਾਣਾ ਵੀ ਹਾਲ ਹੀ 'ਚ ਕੈਨੇਡਾ ਦੇ ਟੂਰ 'ਤੇ ਅਜਿਹੀ ਘਟਨਾ ਦਾ ਸ਼ਿਕਾਰ ਹੋ ਚੁੱਕੇ ਹਨ। ਹਿਮਾਂਸ਼ੀ ਖੁਰਾਣਾ ਨੇ ਆਰਟਿਸਟਾਂ 'ਤੇ ਹੋ ਰਹੇ ਅਜਿਹੇ ਹਮਲੇ 'ਤੇ ਸ਼ੋਸ਼ਲ ਮੀਡੀਆ 'ਤੇ ਸਟੋਰੀ ਪਾ ਕੇ ਇਸ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ।

himanshi khurana himanshi khurana

ਜ਼ਾਹਿਰ ਹੈ ਜੋ ਪਿਛਲੇ ਦਿਨੀਂ ਗੁਰੂ ਰੰਧਾਵਾ ਨਾਲ ਹੋਇਆ ਅਜਿਹਾ ਕਿਸੇ ਨਾਲ ਵੀ ਹੋ ਸਕਦਾ ਹੈ। ਦੱਸ ਦਈਏ ਕੈਨੇਡਾ ਟੂਰ 'ਤੇ ਗੁਰੂ ਰੰਧਾਵਾ ਆਪਣੇ ਆਖ਼ਿਰੀ ਸ਼ੋਅ ਦੇ ਦੌਰਾਨ  ਵੈਨਕੂਵਰ 'ਚ ਕੁਈਨ ਅਲੀਜ਼ਾਬੇਥ ਥੀਏਟਰ 'ਚ ਪ੍ਰਫਾਰਮ ਕਰ ਰਹੇ ਸੀ ਕਿ ਅਚਾਨਕ ਬੈਕ ਸਟੇਜ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਉਹਨਾਂ ਦੇ ਸਿਰ 'ਤੇ ਵਾਰ ਕਰ ਦਿੱਤਾ ਜਿਸ ਨਾਲ ਉਹਨਾਂ ਨੂੰ ਸੱਟ ਵੀ ਲੱਗੀ।ਗੁਰੂ ਰੰਧਾਵਾ ਹੁਣ ਭਾਰਤ ਵਾਪਸ ਆ ਚੁੱਕੇ ਹਨ ਤੇ ਉਹਨਾਂ ਦੀ ਸੱਜੀ ਅੱਖ ਦੇ ਉੱਪਰ ਚਾਰ ਟਾਂਕੇ ਲੱਗੇ ਹਨ।

ਹੋਰ ਵੇਖੋ : ਫ਼ਿਲਮ 'ਤਾਰਾ ਮੀਰਾ' ਨਾਲ ਗੁਰੂ ਰੰਧਾਵਾ ਤੇ ਰਣਜੀਤ ਬਾਵਾ ਪੰਜਾਬੀ ਸਿਨੇਮਾ 'ਤੇ ਲਿਖਣਗੇ ਨਵਾਂ ਅਧਿਆਏ

Guru is now home in India with four stitches on his right eyebrow and mega Successful USA/CANADA tour

The incident is written in the picture. pic.twitter.com/RGPnIvmxrk

— Guru Randhawa (@GuruOfficial) July 30, 2019

ਗੁਰੂ ਰੰਧਾਵਾ ਨੇ ਸ਼ੋਸ਼ਲ ਮੀਡੀਆ 'ਤੇ ਪੋਸਟ ਪਾ ਇਸ ਸਾਰੀ ਘਟਨਾ ਨੂੰ ਵਿਸਥਾਰ ਨਾਲ ਬਿਆਨ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਸਹੀ ਸਲਾਮਤ ਭਾਰਤ ਆ ਚੁੱਕੇ ਹਨ ਤੇ ਹੁਣ ਮੁੜ ਕਦੇ ਕੈਨੇਡਾ 'ਚ ਸ਼ੋਅ ਲਗਾਉਣ ਨਹੀਂ ਜਾਣਗੇ।

Related Post