ਫ਼ਿਲਮ 'ਤਾਰਾ ਮੀਰਾ' ਨਾਲ ਗੁਰੂ ਰੰਧਾਵਾ ਤੇ ਰਣਜੀਤ ਬਾਵਾ ਪੰਜਾਬੀ ਸਿਨੇਮਾ 'ਤੇ ਲਿਖਣਗੇ ਨਵਾਂ ਅਧਿਆਏ

Written by  Aaseen Khan   |  July 18th 2019 12:06 PM  |  Updated: July 18th 2019 12:06 PM

ਫ਼ਿਲਮ 'ਤਾਰਾ ਮੀਰਾ' ਨਾਲ ਗੁਰੂ ਰੰਧਾਵਾ ਤੇ ਰਣਜੀਤ ਬਾਵਾ ਪੰਜਾਬੀ ਸਿਨੇਮਾ 'ਤੇ ਲਿਖਣਗੇ ਨਵਾਂ ਅਧਿਆਏ

ਪੰਜਾਬੀ ਸਿਨੇਮਾ 'ਤੇ ਜਿੱਥੇ ਫ਼ਿਲਮਾਂ ਦੀ ਭਰਮਾਰ ਵੱਧ ਰਹੀ ਹੈ ਉੱਥੇ ਹੀ ਨਵੇਂ ਨਵੇਂ ਨਿਰਮਾਤਾ ਵੀ ਫ਼ਿਲਮਾਂ 'ਚ ਰੁਪਏ ਲਗਾਉਣ ਲਈ ਅੱਗੇ ਆ ਰਹੇ ਹਨ। ਇਸੇ ਲੜੀ 'ਚ ਨਾਮ ਜੁੜਿਆ ਹੈ ਦੁਨੀਆਂ ਭਰ 'ਚ ਪੰਜਾਬੀ ਸੰਗੀਤ ਦਾ ਲੋਹਾ ਮਨਵਾਉਣ ਵਾਲੇ ਗਾਇਕ ਗੁਰੂ ਰੰਧਾਵਾ ਦਾ ਜਿਹੜੇ ਆਉਣ ਵਾਲੀ ਪੰਜਾਬੀ ਫ਼ਿਲਮ ਤਾਰਾ ਮੀਰਾ ਨੂੰ ਪ੍ਰੋਡਿਊਸ ਕਰਨ ਜਾ ਰਹੇ ਹਨ। ਇਸ ਫ਼ਿਲਮ 'ਚ ਰਣਜੀਤ ਬਾਵਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ਜਿਹੜੇ ਇਸ ਤੋਂ ਪਹਿਲਾਂ ਹਾਈਐਂਡ ਯਾਰੀਆਂ, ਵੇਖ ਬਰਾਤਾਂ ਚੱਲੀਆਂ, ਮਿਸਟਰ ਐਂਡ ਮਿਸਿਜ਼ 420 ਰਿਟਰਨ ਵਰਗੀਆਂ ਫ਼ਿਲਮਾਂ 'ਚ ਹਰ ਕਿਸੇ ਦਾ ਦਿਲ ਜਿੱਤ ਚੁੱਕੇ ਹਨ।

ਤਾਰਾ ਮੀਰਾ ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ ਜਿਸ ਦੀ ਕਹਾਣੀ ਨੂੰ ਲਿਖਿਆ ਅਤੇ ਡਾਇਰੈਕਟ ਕਰ ਰਹੇ ਹਨ ਰਾਜੀਵ ਕੁਮਾਰ ਢੀਂਗਰਾ। ਫ਼ਿਲਮ 'ਚ ਰਣਜੀਤ ਬਾਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਅਤੇ ਨਾਜ਼ੀਆ ਹੁਸੈਨ ਵਰਗੇ ਕਈ ਹੋਰ ਚਿਹਰੇ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

ਆਮ ਤਾਂ ਪੰਜਾਬੀ ਇੰਡਸਟਰੀ 'ਚ ਗਾਇਕ ਪ੍ਰਸਿਧੀ ਮਿਲਣ ਤੋਂ ਬਾਅਦ ਅਦਾਕਾਰੀ ਵੱਲ ਆਉਂਦੇ ਹਨ ਪਰ ਗੁਰੂ ਰੰਧਾਵਾ ਨੇ ਪਹਿਲਾਂ ਫ਼ਿਲਮ ਨੂੰ ਪ੍ਰੋਡਿਊਸ ਕਰਨ ਲਈ ਕਦਮ ਵਧਾਇਆ ਹੈ। ਹੋ ਸਕਦਾ ਹੈ ਜੇਕਰ ਉਹਨਾਂ ਦੇ ਇਸ ਫ਼ੈਸਲੇ ਨੂੰ ਦਰਸ਼ਕ ਮਕਬੂਲ ਕਰਨ ਤਾਂ ਜਲਦ ਉਹ ਵੀ ਕਿਸੇ ਨਾ ਕਿਸੇ ਫ਼ਿਲਮ 'ਚ ਅਦਾਕਾਰੀ ਕਰਦੇ ਵੀ ਜ਼ਰੂਰ ਨਜ਼ਰ ਆ ਸਕਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network