ਸ਼ੈਰੀ ਮਾਨ  ਨਾਲ ਹੋਈ ਬੇਵਫਾਈ ,ਡਾਲਰਾਂ ਦੀ ਖਾਤਿਰ ਯਾਰ ਨੇ ਦਿੱਤਾ ਦਗਾ 

By  Shaminder October 18th 2018 12:42 PM

ਸ਼ੈਰੀ ਮਾਨ ਦਾ ਗੀਤ 'ਯਾਰ ਛੱਡਿਆ' ਰਿਲੀਜ਼ ਹੋ ਚੁੱਕਿਆ ਹੈ ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।'ਯਾਰ ਜਿਗਰੀ ਕਸੂਤੀ ਡਿਗਰੀ' ਦੀ ਕਾਮਯਾਬੀ ਤੋਂ ਬਾਅਦ ਸ਼ੈਰੀ ਮਾਨ ਇਹ ਗੀਤ ਲੈ ਕੇ ਆਏ ਨੇ ।ਸ਼ੈਰੀ ਮਾਨ ਦੇ ਇਸ ਗੀਤ ਦੇ ਬੋਲ ਰਾਵ ਹੰਜਰਾ ਨੇ ਲਿਖੇ ਨੇ ਜਦਕਿ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ । ਇਸ ਗੀਤ ਦਾ ਵੀਡਿਓ ਨਵਜੀਤ ਬੁੱਟਰ ਨੇ ਬਣਾਇਆ ਹੈ । ਸ਼ੈਰੀ ਮਾਨ ਆਪਣੇ ਇਸ ਨਵੇਂ ਗੀਤ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕਸੂਤੀ ਡਿਗਰੀ ਵਾਂਗ ਸਰੋਤੇ ਉਨ੍ਹਾਂ ਦੇ ਇਸ ਗੀਤ ਨੂੰ ਵੀ ਪਿਆਰ ਦੇਣਗੇ ।

ਹੋਰ ਵੇਖੋ : ਸ਼ੈਰੀ ਮਾਨ ਨੇ ਆਪਣੀ ਫਿਲਮ ‘ਮੈਰਿਜ ਪੈਲੇਸ’ ਦੀ ਪਹਿਲੀ ਝਲਕ ਕੀਤੀ ਸਾਂਝੀ

ਸ਼ੈਰੀ ਮਾਨ ਇਸ ਗੀਤ ਨੂੰ ਲੈ ਕੇ ਕਾਫੀ ਐਕਸਾਈਟਿਡ ਸਨ ਅਤੇ ਉਨ੍ਹਾਂ ਦਾ ਇਹ ਗੀਤ ਉਨ੍ਹਾਂ ਦਾ ਪਸੰਦੀਦਾ ਟਰੈਕ ਹੈ । ਇਸ ਬਾਰੇ ਉਨ੍ਹਾਂ ਨੇ ਜਾਣਕਾਰੀ ਵੀ ਸਾਂਝੀ ਕੀਤੀ ਸੀ । ਇਹ ਨਵਾਂ ਟਰੈਕ ਸਰੋਤਿਆਂ ਨੂੰ ਕਿੰਨਾ ਵਧੀਆ ਲੱਗਦਾ ਹੈ ਇਹ ਵੇਖਣ ਵਾਲੀ ਗੱਲ ਹੈ । ਇਸ ਗੀਤ 'ਚ ਮਹਿਬੂਬ ਦੀ ਬੇਵਫਾਈ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਚੰਦ ਰੁਪਇਆ ਦੀ ਖਾਤਿਰ ਆਪਣੇ ਆਪਣਿਆਂ ਨੂੰ ਭੁੱਲ ਜਾਂਦੇ ਨੇ ਅਤੇ ਪਿਆਰ ਮੁਹੱਬਤ ਦੀਆਂ ਗੱਲਾਂ ,ਵਾਅਦੇ ਵਫਾ ਸਭ ਕੁਝ ਝੂਠਾ ਸਾਬਿਤ ਹੋ ਜਾਂਦਾ ਹੈ ।ਤੁਸੀਂ ਤਾਜ਼ਾ ਅਪਡੇਟਸ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ ਅਤੇ ਅਨੰਦ ਮਾਣੋ ਸ਼ੈਰੀ ਮਾਨ ਦੇ ਇਸ ਨਵੇਂ ਗੀਤ ਦੇ ਨਾਲ ।

 

Related Post