ਸ਼ੈਰੀ ਮਾਨ ਆ ਰਹੇ ਨੇ ਆਪਣੇ ਨਵੇਂ ਗੀਤ ਲਵ ਯੂ ਨਾਲ, ਸੁਣੋ ਗੀਤ ਦੇ ਬੋਲ

By  Gourav Kochhar December 18th 2017 08:58 AM

Punjabi Cute Munda Sharry Mann is coming back with the new brand song: ਪਿਛਲੇ ਮਹੀਨੇ ਜਾਰੀ ਹੋਏ ਸ਼ੈਰੀ ਮਾਨ ਦੇ ਗੀਤ "ਕਿਊਟ ਮੁੰਡਾ" ਦਾ ਖੁਮਾਰ ਅਜੇ ਲੋਕਾਂ ਦੇ ਸਿਰ ਤੋਂ ਨਹੀਂ ਸੀ ਉੱਤਰਿਆ ਕਿ ਹੁਣ ਸ਼ੈਰੀ ਮਾਨ ਫਿਰ ਲੈ ਕੇ ਆ ਰਹੇ ਹਨ ਆਪਣਾ ਇਕ ਗੀਤ ਜਿਸਦਾ ਨਾਮ ਹੈ "ਲਵ ਯੂ Love You" | ਜੀ ਹਾਂ ਖ਼ਬਰ ਮਿਲੀ ਹੈ ਕਿ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਦੀ ਜੋੜੀ ਬਹੁਤ ਹੀ ਜਲਦ ਲੋਕਾਂ ਦੀ ਕਚਹਿਰੀ 'ਚ ਇਕ ਵਾਰ ਫਿਰ ਤੋਂ ਦਸਤਕ ਦੇਵੇਗੀ | ਹਾਲ ਹੀ 'ਚ ਸ਼ੈਰੀ ਮਾਨ ਨੇ ਫੇਸਬੁੱਕ ਤੇ ਲਾਈਵ ਹੋ ਕੇ ਸੱਭ ਨਾਲ ਆਪਣੇ ਆਉਣ ਵਾਲੇ ਗੀਤ ਦਾ ਖੁਲਾਸਾ ਕੀਤਾ ਹੈ |

ਇਸ ਵੀਡੀਓ 'ਚ ਉਨ੍ਹਾਂ ਨੇ ਇਸ ਪ੍ਰੋਜੈਕਟ ਤੇ ਕੰਮ ਕਰਨ ਵਾਲੇ ਹਰ ਮੈਂਬਰ ਨਾਲ ਵੀ ਮਿਲਾਇਆ ਅਤੇ ਗੀਤ ਦੇ ਬੋਲ ਵੀ ਸੁਣਾਏ | ਗੀਤ ਦੇ ਬੋਲ ਸੁਣ ਕੇ ਤਾਂ ਲੱਗਦਾ ਹੈ ਕਿ ਸ਼ੈਰੀ Sharry Mann ਦਾ ਇਹ ਗੀਤ ਵੀ ਉਨ੍ਹਾਂ ਦੇ ਬਾਕੀ ਗੀਤਾਂ ਵਾੰਗ ਧਮਾਲਾਂ ਪਾਵੇਗਾ | ਹੋਸਟਲ ਅਤੇ 3 ਪੈਗ ਵਰਗੇ ਗੀਤਾਂ ਵਾਂਗ ਇਹ ਗੀਤ ਵੀ ਯਾਰਾਂ ਨਾਲ ਪਿਆਰ ਨੂੰ ਦਰਸ਼ਾਉਂਦਾ ਨਜ਼ਰ ਆ ਰਿਹਾ ਹੈ |

ਚਲੋ ਫਿਰ ਕਰਦੇ ਹਾਂ ਇੰਤਜ਼ਾਰ 24 ਦਸੰਬਰ ਦਾ ਜਦੋਂ ਇਹ ਗੀਤ ਹੋਵੇਗਾ ਰਿਲੀਜ਼ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਦੇ ਅਖ਼ੀਰ ਵਿਚ ਤੁਹਾਡੇ ਲਈ ਛੁਪਿਆ ਹੋਵੇਗਾ ਇਕ ਸਰਪ੍ਰਾਈਜ਼ 'ਤੇ ਉਹ ਸਰਪ੍ਰਾਈਜ਼ ਕੀ ਹੈ ਇਹ ਤਾਂ ਗੀਤ ਦੇ ਜਾਰੀ ਹੋਏ ਤੇ ਹੀ ਪਤਾ ਲੱਗੇਗਾ |

ਗੀਤ ਦੇ ਬੋਲ ਹਨ:

Hun friend na keh tu chadd chud ke, koi rees na pakeyan yaaran di,

Tutti da hall v hojuga jad diggi khull gyi caaran di,

Hun friend na keh tu chadd chud ke, koi rees na pakeyan yaaran di,

Tutti da hall v hojuga jad diggi khull gyi caaran di...

Aaj zindagi vichon kadh ditta main dil mere naal kheli tu,

Love u mere yaaro oye krta good bye saheli nu,

Aaj zindagi vichon kadh ditta main dil mere naal kheli tu,

Love u mere yaaro oye krta good bye saheli nu

Related Post