ਐਸਿਡ ਐਟਕ ਪੀੜ੍ਹਤਾਂ ਲਈ ਸ਼ਾਹਰੁਖ ਖ਼ਾਨ ਆਏ ਅੱਗੇ, ਇਸ ਤਰ੍ਹਾਂ 120 ਮਹਿਲਾਵਾਂ ਦੀ ਕਰਨਗੇ ਮਦਦ

By  Aaseen Khan October 27th 2019 01:43 PM

ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਇੱਕ ਐਕਟਰ ਹੋਣ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਵੀ ਹਨ। ਸ਼ਾਹਰੁਖ ਖ਼ਾਨ ਆਪਣੇ ਮੀਰ ਫਾਊਂਡੇਸ਼ਨ ਦੇ ਨਾਲ ਮਿਲਕੇ ਸਮਾਜ ਦੀ ਬਿਹਤਰੀ ਵਿਚ ਯੋਗਦਾਨ ਦਿੰਦੇ ਰਹਿੰਦੇ ਹਨ। ਉਨ੍ਹਾਂ ਦੀ ਫਾਊਂਡੇਸ਼ਨ 120 ਤੇਜ਼ਾਬ ਦੇ ਹਮਲੇ ਦੀਆਂ ਪੀੜ੍ਹਤਾਂ ਦਾ ਇਲਾਜ ਕਰਾ ਰਹੀ ਹੈ। ਸ਼ਾਹਰੁਖ ਨੇ ਇੰਸਟਾਗ੍ਰਾਮ ਉਤੇ ਇਕ ਤਸਵੀਰ ਸਾਂਝੀ ਕੀਤੀ ਹੈ,ਜਿਸ ਵਿਚ ਉਹ ਐਸਿਡ ਅਟੈਕ ਪੀੜ੍ਹਤਾਂ ਦੇ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਤਸਵੀਰ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ, 'ਮੀਰ ਫਾਉਂਡੇਸ਼ਨ ਦਾ ਬਹੁਤ ਧੰਨਵਾਦ ਜਿੰਨ੍ਹੇ #ToGetHerTransformed ਲਈ ਪਹਿਲ ਕੀਤੀ ਅਤੇ ਉਨ੍ਹਾਂ 120 ਔਰਤਾਂ ਨੂੰ ਸ਼ੁਭਕਾਮਨਾਵਾਂ, ਜਿੰਨ੍ਹਾਂ ਦੀ ਸਰਜਰੀ ਚੱਲ ਰਹੀ ਹੈ। ਇਸ ਨੇਕ ਕੰਮ ਵਿਚ ਜੋ ਡਾਕਟਰ ਮਦਦ ਕਰ ਰਹੇ ਹਨ,ਉਨ੍ਹਾਂ ਦਾ ਵੀ ਧੰਨਵਾਦ'।ਉਨ੍ਹਾਂ ਦੀ ਇਹ ਸੰਸਥਾ ਐਸਿਡ ਹਮਲਾ ਪੀੜ੍ਹਤਾਂ ਦੀ ਬਿਹਤਰੀ ਲਈ ਕੰਮ ਕਰਦੀ ਹੈ।

 

View this post on Instagram

 

Thank u @meerfoundationofficial for the initiative of #ToGetHerTransformed and best of luck and health to the 120 ladies whose surgeries are underway. And all the docs who r helping us with this noble cause.

A post shared by Shah Rukh Khan (@iamsrk) on Oct 25, 2019 at 3:13am PDT

ਇਸ ਵਿਚ ਉਨ੍ਹਾਂ ਦੇ ਇਲਾਜ ਦੇ ਨਾਲ ਨਾਲ ਉਨ੍ਹਾਂ ਨੂੰ ਨੌਕਰੀ ਅਤੇ ਹੋਰ ਸੁਵਿਧਾਵਾਂ ਦਵਾਉਣ ਤੱਕ ਦੀ ਗੱਲ ਸ਼ਾਮਿਲ ਹੈ। ਇਸ ਵਿਚ ਸਹੂਲਤਾਂ ਤੋਂ ਵਾਂਝੀਆਂ ਬੱਚੀਆਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹੈਲਥ ਕੈਂਪ ਪੈਰਾ ਐਥਲੀਟਾਂ ਨੂੰ ਵ੍ਹੀਲਚੇਅਰ ਅਤੇ ਬੱਚਿਆਂ ਦੀ ਮਦਦ ਤੋਂ ਇਲਾਵਾ ਕੇਰਲਾ ਹੜ੍ਹ ਪੀੜ੍ਹਤਾਂ ਨੂੰ ਦਾਨ ਰਾਸ਼ੀ ਦੀ ਮਦਦ ਕਰਨ 'ਚ ਇਹ ਸੰਸਥਾ ਮਦਦ ਕਰੇਗੀ।

ਹੋਰ ਵੇਖੋ :ਕਰਮਜੀਤ ਅਨਮੋਲ ਨੇ ਨਿੱਕੇ ਫੈਨ ਦੇ ਦਿਲ ਦਾ ਚਾਅ ਕੀਤਾ ਪੂਰਾ, ਪੋਸਟ ਪੜ੍ਹ ਤੁਹਾਡਾ ਦਿਲ ਹੋ ਜਾਵੇਗਾ ਖੁਸ਼

ਦੱਸ ਦਈਏ ਸ਼ਾਹਰੁਖ ਖ਼ਾਨ ਨੇ 2013 'ਚ ਇਸ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ। ਆਪਣੇ ਪਿਤਾ ਮੀਰ ਤਾਜ ਮੁਹੰਮਦ ਖ਼ਾਨ ਦੇ ਨਾਮ 'ਤੇ ਉਹਨਾਂ ਇਸ ਸੰਸਥਾ ਦਾ ਨਾਮ ਰੱਖਿਆ ਸੀ। ਫਾਦਰਸ ਡੇਅ ਦੇ ਦਿਨ ਹੀ ਸ਼ਾਹਰੁਖ ਖ਼ਾਨ ਨੇ ਇਸ ਸੰਸਥਾ ਦੀ ਵੈੱਬਸਾਈਟ Meerfoundation.org ਦੀ ਸ਼ੁਰੂਆਤ ਕੀਤੀ ਸੀ।

 

View this post on Instagram

 

Thanks again @karanjohar for The Dust of Gods jacket. Will never be able to match your Fashionista sense of style...but trying....( somebody get me my heels!! )

A post shared by Shah Rukh Khan (@iamsrk) on Oct 20, 2019 at 6:18am PDT

Related Post