ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਪੇਸ਼ ਕਰਦੇ ਨੇ ਗੀਤ 'ਮੇਲਾ' 

By  Shaminder February 25th 2019 11:13 AM -- Updated: February 26th 2019 03:32 PM

ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਦਾ ਨਵਾਂ ਗੀਤ ਮੇਲਾ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਆਪਣੀਆਂ ਅਵਾਜ਼ਾਂ ਨਾਲ ਸ਼ਿੰਗਾਰਿਆ ਹੈ ਸ਼ੌਕਤ ਅਲੀ ਅਤੇ ਗੁਲਜ਼ਾਰ ਅਲੀ ਨੇ । ਇਸ ਗੀਤ 'ਚ ਮੇਲੇ ਦਾ ਜ਼ਿਕਰ ਕੀਤਾ ਗਿਆ ਹੈ,ਕਿਉਂਕਿ ਇਸ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਅਤੇ ਜੋ ਕੁਝ ਵੀ ਕਰਨਾ ਹੈ ਇਸ ਦੁਨੀਆ 'ਤੇ ਰਹਿੰਦੇ ਹੋਏ ਹੀ ਕਰ ਲੈਣਾ ਚਾਹੀਦਾ ਹੈ ।

ਹੋਰ ਵੇਖੋ:ਆਸਕਰ ਅਵਾਰਡ ‘ਚ ਭਾਰਤੀ ਫ਼ਿਲਮਾਂ ਦੀ ਵੀ ਝੰਡੀ, ਭਾਰਤੀ ਪ੍ਰੋਡਿਊਸਰ ਦੀ ਇਸ ਫ਼ਿਲਮ ਨੂੰ ਮਿਲਿਆ ਆਸਕਰ ਅਵਾਰਡ

https://www.youtube.com/watch?v=xXYu9B-BMpE

ਇਸ ਵਿੱਚ ਸਭ ਤੋਂ ਜ਼ਰੂਰੀ ਹੈ ਪ੍ਰਮਾਤਮਾ ਦੀ ਭਗਤੀ । ਇਸ ਗੀਤ ਦੇ ਜ਼ਰੀਏ ਹਾਲਾਂਕਿ ਇਸ ਸੰਸਾਰ ਦੇ ਮੇਲੇ ਦੀ ਗੱਲ ਕੀਤੀ ਗਈ ਹੈ,ਪਰ ਅਸਲ 'ਚ ਉਸ ਪ੍ਰਮਾਤਮਾ ਨਾਲ ਜੁੜਨ ਅਤੇ ਉਸ ਦੀ ਭਗਤੀ ਕਰਨ ਦਾ ਵੀ ਸੁਨੇਹਾ ਦਿੱਤਾ ਗਿਆ ਹੈ ।  ਇਸ ਗੀਤ ਦੇ ਜ਼ਰੀਏ ਉਸ ਪ੍ਰਮਾਤਮਾ ਨਾਲ ਮਿਲਾਪ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ ।

ਹੋਰ ਵੇਖੋ:ਹਿਮਾਂਸ਼ੀ ਖੁਰਾਣਾ ਨੇ ਖਾਲਸਾ ਏਡ ਮਿਲ ਕੇ ਕੀਤੀ ਜ਼ਰੂਰਤਮੰਦਾ ਦੀ ਸੇਵਾ,ਤਸਵੀਰ ਕੀਤੀ ਸਾਂਝੀ

ptc studio new song ptc studio new song

ਇਸ ਗੀਤ ਨੂੰ ਪੀਟੀਸੀ ਸਟੂਡਿਓ ਵੱਲੋਂ ਰਿਲੀਜ਼ ਕੀਤਾ ਗਿਆ ਹੈ ।ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉੇਣ ਲਈ ਹਰ ਹਫਤੇ ਦੋ ਗੀਤ ਕੱਢੇ ਜਾਂਦੇ ਨੇ ।

ptc studio new song ptc studio new song

ਇੱਕ ਸੋਮਵਾਰ 'ਤੇ ਇੱਕ ਵੀਰਵਾਰ ਨੂੰ,ਪੀਟੀਸੀ ਸਟੂਡਿਓ ਵੱਲੋਂ ਇਹ ਗੀਤ ਹਰ ਹਫ਼ਤੇ ਕੱਢੇ ਜਾਂਦੇ ਨੇ ।ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੋ ਹਜ਼ਾਰ ਅਠਾਰਾਂ ਦੇ ਮੌਕੇ 'ਤੇ ਇਸ ਦੀ ਸ਼ੁਰੂਆਤ ਕੀਤੀ ਗਈ ਸੀ ।

Related Post